11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਦਿੱਲੀ ਕਮੇਟੀ ਦੇ ਭਿ੍ਸ਼ਟਾਚਾਰੀ ਨਿਜ਼ਾਮ ਨੂੰ ਬਦਲਣ ਲਈ ਵੋਟਰ ਸੂਚੀ ਵਿਚ ਨਾਂਅ ਦਰਜ ਜ਼ਰੂਰ ਕਰਾਓ-ਸਰਨਾ

ਅਜੀਤ ਡੈਸਕ 21-11-2025
ਨਵੀਂ ਦਿੱਲੀ, 20 ਨਵੰਬਰ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ,ਦਿੱਲੀ ਗੁਰਦੁਆਰਾ ਕਮੇਟੀ ਦੀ ਚੋਣਾਂ ਲਈ ਬਣ ਰਹੀ ਨਵੀਂ ਵੋਟਰ ਸੂਚੀ ਵਿਚ ਨਾਂਅ ਦਰਜ ਕਰਾਉਣ ਦੀ ਅਪੀਲ ਦਿੱਲੀ ਦੀਆਂ ਸੰਗਤਾਂ ਨੂੰ ਕੀਤੀ ਹੈ ¢ ਉਨ੍ਹਾਂ ਦੱਸਿਆ ਕਿ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੇ ਨਵੀਂ ਵੋਟਰ ਸੂਚੀ ਵਿਚ ਨਾਂਅ ਦਰਜ ਕਰਾਉਣ ਦੀ ਤਰੀਕ 30 ਨਵੰਬਰ ਤਕ ਵਧਾ ਦਿੱਤੀ ਹੈ ,ਇਸ ਲਈ ਜਿਹੜੇ ਯੋਗ ਸਿੱਖਾਂ ਨੇ ਆਪਣਾ ਨਾਂਅ ਹਾਲੇ ਤੱਕ ਵੋਟਰ ਸੂਚੀ ਵਿਚ ਦਰਜ ਨਹੀਂ ਕਰਵਾਇਆ ਹੈ, ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਸਿੱਖਾਂ ਦੀ ਨਵੀਂ ਬਣ ਰਹੀ ਵੋਟਰ ਸੂਚੀ ਵਿਚ ਨਾਂਅ ਦਰਜ ਕਰਾਉਣ ਅਤੇ ਫਿਰ ਗੁਰਦੁਆਰਾ ਚੋਣਾਂ ਸਮੇਂ ਮੌਜੂਦਾ ਭਿ੍ਸ਼ਟਾਚਾਰੀ ਨਿਜ਼ਾਮ ਨੂੰ ਕਮੇਟੀ ਪ੍ਰਬੰਧ ਚੋਂ ਬਾਹਰ ਕਰਨ ਵਿਚ ਆਪਣਾ ਯੋਗਦਾਨ ਦੇਣ¢ ਸਰਨਾ ਨੇ ਕਿਹਾ ਕਿ ਹੁਣ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਰਹਿ ਗਈ ਹੈ ਕਿ ਮੌਜੂਦਾ ਪ੍ਰਬੰਧਕਾਂ ਨੇ ਦਿੱਲੀ ਕਮੇਟੀ ਪ੍ਰਬੰਧ ਸਮੇਤ ਕਮੇਟੀ ਅਧੀਨ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਤੇ ਸਿੱਖ ਅਦਾਰਿਆਂ ਨੂੰ ਵੀ ਤਬਾਹ ਕਰਕੇ ਰੱਖ ਦਿੱਤਾ ਹੈ ¢ ਸਰਨਾ ਨੇ ਕਿਹਾ ਕਿ ਜਿਹੜੇ ਸਿੱਖ ਸਕੂਲਾਂ ਤੇ ਅਦਾਰਿਆਂ ਵਿਚ ਬੱਚਿਆਂ ਨੇ ਆਪਣਾ ਭਵਿੱਖ ਸੰਵਾਰਨਾ ਸੀ ਪਰ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਦੀ ਭਿ੍ਸ਼ਟਾਚਾਰੀ ਸੋਚ,ਨਾਲਾਇਕੀ ਤੇ ਅਣਗਹਿਲੀ ਕਾਰਨ ਸਿੱਖ ਬੱਚਿਆਂ ਦਾ ਭਵਿੱਖ ਹੀ ਦਾਅ 'ਤੇ ਲੱਗ ਚੁੱਕਾ ਹੈ ¢ ਸਰਨਾ ਨੇ ਕਿਹਾ ਕਿ ਇਸੇ ਕਰਕੇ ਅਸੀਂ ਬਾਰ ਬਾਰ ਅਪੀਲਾਂ ਕਰ ਰਹੇ ਹਾਂ ਕਿ ਦਿੱਲੀ ਦਾ ਹਰ ਸਿੱਖ ਨਵੀਂ ਵੋਟਰ ਸੂਚੀ ਵਿਚ ਨਾਂਅ ਦਰਜ ਜ਼ਰੂਰ ਕਰਵਾਏ ਅਤੇ ਫਿਰ ਭਿ੍ਸ਼ਟਾਚਾਰੀ ਨਿਜ਼ਾਮ ਨੂੰ ਬਦਲਣ ਵਿਚ ਸਹਿਯੋਗ ਦੇਵੇ ¢
ਪਿਛਲੀ ਖ਼ਬਰ ਭਾਈ ਵੀਰ ਸਿੰਘ ਸਾਹਿਤ ਸਦਨ ਵਿਖੇ ਗੁਰੂ ਤੇਗ ਬਹਾਦਰ ਜੀ ਸੰਬੰਧੀ ਇਕ ਰੋਜ਼ਾ ਕੌਮਾਂਤਰੀ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਰਾਏਪੁਰ ਦੇ ਮਸ਼ਰੂਮ ਯੂਨਿਟ ਤੋਂ ਅਣਮਨੁੱਖੀ ਹਾਲਾਤ ਵਿਚ ਕੰਮ ਕਰ ਰਹੇ 120 ਬਾਲ ਮਜ਼ਦੂਰਾਂ ਨੂੰ ਮੁਕਤ ਕਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।