11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀ ਚੌਕਸੀ ਕਰਕੇ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਣੋਂ ਬਚਿਆ, ਸਮੇਂ ਸਿਰ ਅੱਗ ’ਤੇ ਪਾਇਆ ਕਾਬੂ

ਆਦਮਪੁਰ, 10 ਨਵੰਬਰ (ਹਰਪ੍ਰੀਤ ਸਿੰਘ) - ਬੀਤੀ ਰਾਤ ਦੀਵਾਲੀ ਤਿਉਹਾਰ ਦੇ ਜਸ਼ਨਾਂ ਦੌਰਾਨ ਚਲਾਏ ਗਏ ਇੱਕ ਪਟਾਕੇ ਦੀ ਚੰਗਿਆੜੀ ਕਾਰਨ ਇੱਕ ਗੁੱਜਰ ਪਰਿਵਾਰ ਵਲੋਂ 45 ਖੇਤਾਂ ਦੀ ਇਕੱਠੀ ਕਰਕੇ ਰੱਖੀ ਹੋਈ ਪਰਾਲੀ ਦੇ ਢੇਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ ਸੀ ਕਿ ਵੇਖਦਿਆਂ ਹੀ ਵੇਖਦਿਆਂ ਪੂਰੀ ਪਰਾਲੀ ਸੜ ਕੇ ਸੁਆਹ ਹੋ ਗਈ।

ਅਜੀਤ ਡੈਸਕ 11-11-2026
ਆਦਮਪੁਰ, 10 ਨਵੰਬਰ (ਹਰਪ੍ਰੀਤ ਸਿੰਘ) - ਬੀਤੀ ਰਾਤ ਦੀਵਾਲੀ ਤਿਉਹਾਰ ਦੇ ਜਸ਼ਨਾਂ ਦੌਰਾਨ ਚਲਾਏ ਗਏ ਇੱਕ ਪਟਾਕੇ ਦੀ ਚੰਗਿਆੜੀ ਕਾਰਨ ਇੱਕ ਗੁੱਜਰ ਪਰਿਵਾਰ ਵਲੋਂ 45 ਖੇਤਾਂ ਦੀ ਇਕੱਠੀ ਕਰਕੇ ਰੱਖੀ ਹੋਈ ਪਰਾਲੀ ਦੇ ਢੇਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ ਸੀ ਕਿ ਵੇਖਦਿਆਂ ਹੀ ਵੇਖਦਿਆਂ ਪੂਰੀ ਪਰਾਲੀ ਸੜ ਕੇ ਸੁਆਹ ਹੋ ਗਈ। ਹਾਲਾਂਕਿ, ਸਥਾਨਕ ਪ੍ਰਸ਼ਾਸਨ ਦੇ ਪੁਖਤਾ ਤੇ ਸੁਚੱਜੇ ਪ੍ਰਬੰਧਾਂ ਸਦਕਾ ਸਮੇਂ ਸਿਰ ਅੱਗ ‘ਤੇ ਕਾਬੂ ਪਾ ਲਿਆ ਗਿਆ, ਜਿਸ ਨਾਲ ਨੇੜੇ ਰਹਿੰਦੇ ਪਰਿਵਾਰਾਂ ਤੇ ਪਸ਼ੂਆਂ ਦਾ ਵੱਡਾ ਜਾਨੀ-ਮਾਲੀ ਨੁਕਸਾਨ ਹੋਣੋਂ ਵਾਲ-ਵਾਲ ਬਚ ਗਿਆ। ਮੌਕੇ ’ਤੇ ਜਾਣਕਾਰੀ ਦਿੰਦੇ ਹਜੂਰ ਹਸੈਨ ਹਜੂਰੀ ਸਾਬਕਾ ਮੈਂਬਰ ਵਾਕਫ ਬੋਰਡ ਨੇ ਦੱਸਿਆ ਕਿ ਸਦੀਕ ਪੁੱਤਰ ਹਸਨਦੀਨ ਵਾਸੀ ਚੋਮੋ ਗੁੱਜਰ ਪਰਿਵਾਰ ਨੇ ਆਪਣੇ ਪਸ਼ੂਆਂ ਦੇ ਚਾਰੇ ਲਈ 45 ਖੇਤਾਂ ਦੀ ਪਰਾਲੀ ਲੱਖਾਂ ਰੁਪਏ ਦੇ ਕੇ ਮੁੱਲ ਖਰੀਦ ਕੇ ਇਕੱਠੀ ਕਰਕੇ ਰੱਖੀ ਹੋਈ ਸੀ। ਰਾਤ ਸਮੇਂ ਆਸ-ਪਾਸ ਚੱਲ ਰਹੇ ਪਟਾਕਿਆਂ ਦੀ ਇੱਕ ਪਟਾਕੇ ਦੀ ਚੰਗਿਆੜੀ ਪਰਾਲੀ ਦੇ ਢੇਰ ‘ਤੇ ਜਾ ਡਿੱਗੀ, ਜਿਸ ਨਾਲ ਪਲਕ ਝਪਕਦਿਆਂ ਹੀ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ। ਧੂੰਆਂ ਅਤੇ ਉੱਚੀਆਂ ਲਾਟਾਂ ਦੇਖ ਕੇ ਇਲਾਕੇ ਵਿੱਚ ਹੜਕੰਪ ਮਚ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਥਾਣਾ ਮੁਖੀ ਪਲਵਿੰਦਰ ਸਿੰਘ, ਏਐਸਆਈ ਹਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਫਾਇਰ ਬ੍ਰਿਗੇਡ ਆਦਮਪੁਰ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਭਾਰੀ ਮਸ਼ੱਕਤ ਤੋਂ ਬਾਅਦ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ ਤੇ ਨੇੜੇ ਬੱਝੇ ਪਸ਼ੂਆਂ ਤੇ ਰਹਾਇਸ਼ੀ ਛੱਪੜੀਆਂ ਨੂੰ ਆਪਣੀ ਲਪੇਟ ਵਿੱਚ ਆਉਣ ਤੋਂ ਬਚਾਅ ਲਿਆ।ਗੁੱਜਰ ਪਰਿਵਾਰ ਦੇ ਮੁਖੀ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਦਾ 45 ਖੇਤਾਂ ਦਾ ਚਾਰਾ ਸੜਨ ਨਾਲ ਆਰਥਿਕ ਨੁਕਸਾਨ ਹੋਇਆ ਹੈ, ਪਰ ਪ੍ਰਸ਼ਾਸਨ ਦੀ ਤੇਜ਼ ਕਾਰਵਾਈ ਅਤੇ ਪੁਖਤਾ ਪ੍ਰਬੰਧਾਂ ਕਰਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਪਸ਼ੂਆਂ ਦੀ ਜਾਨ ਬਚ ਗਈ ਹੈ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਪਿਛਲੀ ਖ਼ਬਰ ਮਾਸੂਮ ਦੇ ਇਲਾਜ ਲਈ ਇਕੱਠੀ ਕੀਤੀ ਜਾ ਰਹੀ ਰਕਮ ਲੁੱਟ ਕੇ ਫ਼ਰਾਰ ਹੋਏ ਲੁਟੇਰੇ ਅਗਲੀ ਖ਼ਬਰ ਨਿਰਮਲ ਕੁਟੀਆ ਜੌਹਲਾਂ ਵਿਖੇ ਬਾਬਾ ਬਸੰਤ ਸਿੰਘ ਤੇ ਬਾਬਾ ਗਿਆਨ ਸਿੰਘ ਦੀ ਯਾਦ ’ਚ ਗੁਰਮਤਿ ਸਮਾਗਮ ਵੱਖ -ਵੱਖ ਸੰਤ ਮਹਾਂਪੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।