ਯਮੁਨਾਨਗਰ, 20 ਨਵੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਦੀ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਵਲੋਂ ਬੌਧਿਕ ਸੰਪਤੀ ਅਧਿਕਾਰਾਂ 'ਤੇ ਇਕ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ | ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਡਾ. ਮੋਨਿਕਾ ਸ਼ਰਮਾ ਆਈ.ਪੀ.ਆਰ. ਕੋਆਰਡੀਨੇਟਰ ਅਤੇ ਇਨੋਵੇਸ਼ਨ ਅੰਬੈਸਡਰ, ਸਨ, ਜਦਕਿ ਕਾਰਜਕਾਰੀ ਕਾਲਜ ਪਿ੍ੰਸੀਪਲ ਡਾ. ਸੁਰਿੰਦਰ ਕੌਰ ਅਤੇ ਆਈ.ਸੀ.ਸੀ. ਕਨਵੀਨਰ ਵਿਵੇਕ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਅਤੇ ਮੋਨਿਕਾ ਸੇਠੀ ਨੇ ਕੋਆਰਡੀਨੇਟਰ ਵਜੋਂ ਸੇਵਾ ਨਿਭਾਈ | ਇਸ ਮੌਕੇ ਮੁੱਖ ਬੁਲਾਰੇ ਡਾ. ਸ਼ਰਮਾ ਨੇ ਅੰਕੜਿਆਂ ਅਤੇ ਟੇਬਲਾਂ ਦੀ ਵਰਤੋਂ ਕਰਦੇ ਹੋਏ ਭਾਰਤ ਦੇ ਵਿਸ਼ਵਵਿਆਪੀ ਬੌਧਿਕ ਸੰਪਤੀ ਅਧਿਕਾਰਾਂ ਦੀ ਸਥਿਤੀ ਬਾਰੇ ਜਾਣੂ ਕਰਵਾਉਂਦਿਆਂ ਵਿਸ਼ਵ ਪ੍ਰਸਿੱਧ ਟ੍ਰੇਡਮਾਰਕਾਂ ਦੇ ਮੁਦਰਾ ਮੁੱਲ ਬਾਰੇ ਜਾਣਕਾਰੀ ਪ੍ਰਦਾਨ ਕੀਤੀ | ਉਨ੍ਹਾਂ ਕਾਪੀਰਾਈਟ ਬਾਰੇ ਵਿਸਥਾਰ ਨਾਲ ਸਮਝਾਉਂਦੇ ਹੋਏ ਦੱਸਿਆ ਕਿ ਕਾਨੂੰਨੀ ਨਿਯਮਾਂ ਦੇ ਤਹਿਤ ਕਾਪੀਰਾਈਟ ਸੁਰੱਖਿਆ ਨੂੰ ਕਿਵੇਂ ਮਾਨਤਾ ਦਿੱਤੀ ਜਾਂਦੀ ਹੈ | ਉਨ੍ਹਾਂ ਕਾਪੀਰਾਈਟ ਉਲੰਘਣਾ ਤੋਂ ਬਚਣ ਲਈ ਉਤਪਾਦ ਬਣਾਉਂਦੇ ਸਮੇਂ ਧਿਆਨ ਰੱਖਣਯੋਗ ਵਿਚਾਰਾਂ ਅਤੇ ਕਾਪੀਰਾਈਟ ਸੁਰੱਖਿਆ ਲਈ ਬਣਾਏ ਗਏ ਕੁਝ ਵਿਸ਼ਵਵਿਆਪੀ ਕਾਨੂੰਨਾਂ ਬਾਰੇ ਵੀ ਜਾਣਕਾਰੀ ਸਾਂਝੀ ਕਰਦਿਆਂ ਹੁਨਰ ਵਿਕਾਸ, ਸਮਾਂ ਪ੍ਰਬੰਧਨ ਅਤੇ ਵਚਨਬੱਧਤਾ ਦੀ ਮਹੱਤਤਾ 'ਤੇ ਵੀ ਚਾਨਣਾ ਪਾਇਆ | ਉਨ੍ਹਾਂ ਵਿਦਿਆਰਥੀਆਂ ਨੂੰ ਉੱਦਮੀ, ਨੇਤਾ ਅਤੇ ਨੌਕਰੀ ਸਿਰਜਣਹਾਰ ਬਣਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਮਮਤਾ ਥਾਪਰ, ਨਿਧੀ, ਸੋਨੀਆ, ਪਿ੍ਯਾਂਸ਼ੀ ਅਤੇ ਨੇਹਾ ਹਾਜ਼ਰ ਸਨ |