ਕਾਲਾਂਵਾਲੀ/ਸਿਰਸਾ, 20 ਨਵੰਬਰ (ਭੁਪਿੰਦਰ ਪੰਨੀਵਾਲੀਆ)- ਸ਼੍ਰੀ ਖਾਟੂ ਸ਼ਿਆਮ ਸੰਕੀਰਤਨ ਮੰਡਲ ਟਰੱਸਟ ਨੇ ਸ਼੍ਰੀ ਖਾਟੂ ਸ਼ਿਆਮ ਮੰਦਰ ਵਿਖੇ 13ਵੇਂ ਮੂਰਤੀ ਸਥਾਪਨਾ ਦਿਵਸ ਦੇ ਮੌਕੇ 'ਤੇ ਹੋਣ ਵਾਲੇ ਸ਼੍ਰੀ ਸ਼ਿਆਮ ਜਾਗਰਣ ਦੇ ਮੌਕੇ 'ਤੇ ਸ਼ਹਿਰ ਵਿੱਚ ਇੱਕ ਝੰਡਾ ਯਾਤਰਾ ਕੱਢੀ ਗਈ | ਝੰਡਾ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਿੱਸਾ ਲਿਆ | ਇਹ ਝੰਡਾ ਯਾਤਰਾ ਸ਼੍ਰੀ ਖਾਟੂ ਸ਼ਿਆਮ ਮੰਦਰ ਤੋਂ ਰਵਾਨਾ ਹੋਈ ਅਤੇ ਖੂਹ ਵਾਲਾ ਬਾਜ਼ਾਰ, ਸਬਜ਼ੀ ਮੰਡੀ, ਵਾਟਰ ਵਰਕਸ ਰੋਡ, ਅਨਾਜ ਮੰਡੀ ਰੋਡ, ਅਨਾਜ ਮੰਡੀ, ਪੰਜਾਬ ਬੱਸ ਸਟੈਂਡ, ਸਹਾਰਾ ਕਲੱਬ ਚੌਕ ਅਤੇ ਰੇਲਵੇ ਰੋਡ ਰਾਹੀਂ ਮੰਦਰ ਵਾਪਸ ਆਇਆ | ਝੰਡਾ ਯਾਤਰਾ ਦਾ ਵੱਖ-ਵੱਖ ਥਾਵਾਂ 'ਤੇ ਸਵਾਗਤ ਕੀਤਾ ਗਿਆ | ਟਰੱਸਟ ਮੈਂਬਰ ਨੀਨੂ ਗਰਗ ਨੇ ਦੱਸਿਆ ਕਿ ਜਾਗਰਣ 21 ਨਵੰਬਰ ਦੀ ਰਾਤ ਨੂੰ ਹੋਵੇਗਾ | ਗੁਰੂਗ੍ਰਾਮ ਤੋਂ ਸ਼ੁਭਮ ਠਾਕਰਨ, ਸੂਰਤਗੜ੍ਹ ਤੋਂ ਵੈਸ਼ਨਵੀ ਜਨਵੇਜਾ ਅਤੇ ਸਿਰਸਾ ਤੋਂ ਮਹੇਸ਼ ਵਰਮਾ ਸ਼ਿਆਮ ਬਾਬਾ ਜੀ ਦਾ ਗੁਣਗਾਨ ਕਰਨਗੇ | ਉਨ੍ਹਾਂ ਦੱਸਿਆ ਕਿ ਜਾਗਰਣ ਲਈ ਮੰਦਰ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ | ਇਸ ਮੌਕੇ 'ਤੇ ਅਮਰਜੀਤ ਬਾਂਸਲ, ਈਸ਼ੂ ਗਰਗ, ਨਵੀਨ ਗਰਗ, ਭੂਸ਼ਨ ਸ਼ਰਮਾ, ਚਿਰਾਗ ਸਿੰਗਲਾ, ਸੋਨੂੰ ਸ਼ਰਮਾ, ਮੋਹਨ ਲਾਲ ਛਾਂਗਾ, ਜਤਿਨ ਜੈਨ, ਜਗਦੀਸ਼ ਰਾਏ, ਰਣਜੀਤ ਸਿੰਘ, ਕਾਲਾ ਸ਼ਰਮਾ ਅਤੇ ਹੋਰ ਮੌਜੂਦ ਸਨ |