21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਬੰਦੀ ਛੋੜ ਦਿਵਸ ਮੌਕੇ ਸ਼ਰਧਾ ਭਾਵ ਨਾਲ ਨਤਮਸਤਕ ਹੋਈਆਂ ਸੰਗਤਾਂ <br/>

ਅਜੀਤ ਡੈਸਕ 22-10-2025
ਡੱਬਵਾਲੀ, 21 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਅੱਜ ਇਥੇ ਬੰਦੀ ਛੋੜ ਦਿਵਸ ਪੂਰੇ ਸ਼ਰਧਾ ਭਾਵ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਸੰਗਤਾਂ ਵੱਖ-ਵੱਖ ਗੁਰਦੁਆਰਿਆਂ ਵਿੱਚ ਹਾਜ਼ਰੀ ਲਗਾਉਣ ਲਈ ਹੁੰਮ-ਹੁੰਮਾ ਕੇ ਪੁੱਜੀਆਂ | ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਸਰਬਤ ਦੇ ਭਲੇ, ਅਮਨ-ਚੈਨ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ | ਦੇਰ ਸ਼ਾਮ ਗੁਰੂ ਘਰਾਂ ਵਿਚ ਨਤਮਸਤਕ ਹੋ ਕੇ ਦੀਵੇ ਜਗਾਉਣ ਪੁੱਜੀਆਂ ਸੰਗਤਾਂ 'ਚ ਔਰਤਾਂ, ਪੁਰਸ਼ਾਂ, ਬੱਚਿਆਂ, ਨੌਜਵਾਨਾਂ ਨਾਲ ਨਾਲ ਬਜ਼ੁਰਗਾਂ ਦੀ ਵੀ ਵੱਡੀ ਭਾਗੀਦਾਰੀ ਰਹੀ | ਇਸ ਪਵਿੱਤਰ ਮੌਕੇ ਗੁਰੂ ਘਰਾਂ ਨੂੰ ਰੰਗ-ਬਿਰੰਗੀ ਰੌਸ਼ਨੀਆਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ | ਕਈ ਗੁਰੂ ਘਰਾਂ ਵਿਚ ਰਾਗੀ ਜਥਿਆਂ ਵੱਲੋੰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ |

ਪਿਛਲੀ ਖ਼ਬਰ ਲੋਹੀਆਂ 'ਚ ਵਿਸ਼ਵਕਰਮਾ ਦਿਵਸ 22 ਨੂੰ ਅਗਲੀ ਖ਼ਬਰ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਵਿਖੇ ਅੱਜ ਮਨਾਏ ਜਾਣਗੇ ਤਿੰਨ ਪਵਿੱਤਰ ਦਿਹਾੜੇ ਬੰਦੀ ਛੋੜ ਦਿਵਸ, ਬਾਬਾ ਵਿਸ਼ਵਕਰਮਾ ਜੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।