18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪ੍ਰਭਾਤ ਫੇਰੀ ਦੌਰਾਨ ਰੋਜ਼ਾਨਾ ਵਿਸ਼ਾਲ ਲੰਗਰ ਲਗਾਇਆ ਜਾਂਦਾ ਹੈ: ਪ੍ਰਧਾਨ ਜੰਮੂ

ਗੂਹਲਾ ਚੀਕਾ, 18 ਨਵੰਬਰ (ਓ. ਪੀ.

ਅਜੀਤ ਡੈਸਕ 19-11-2026
ਗੂਹਲਾ ਚੀਕਾ, 18 ਨਵੰਬਰ (ਓ.ਪੀ. ਸੈਣੀ)-ਗੁਰੂ ਪ੍ਰਕਾਸ਼ ਪੁਰਬ ਨੂੰ ਲੈਕੇ ਗੁਰਦੁਆਰਾ ਸਾਹਿਬ ਮੇਨ ਚੌਂਕ ਚੀਕਾ ਕਮੇਟੀ ਵਲੋਂ ਆਯੋਜਿਤ ਪ੍ਰਭਾਤ ਫੇਰੀ ਵਿਚ ਸ਼ਰਧਾਲੂਆਂ ਵਿਚ ਇੰਨੀ ਸ਼ਰਧਾ ਦੇਖਣ ਨੂੰ ਮਿਲ ਰਹੀ ਹੈ ਕਿ ਜਿੱਥੇ ਹਰ ਸਵੇਰੇ ਸ਼ਰਧਾਲੂਆਂ ਦੇ ਪਰਿਵਾਰਾਂ ਵਲੋਂ ਇਕ ਵਿਸ਼ਾਲ ਲੰਗਰ ਲਗਾਇਆ ਜਾ ਰਿਹਾ ਹੈ, ਉੱਥੇ ਹੀ ਹੋਰ ਸ਼ਰਧਾਲੂ ਵੀ ਲੰਗਰ ਦੀ ਸੇਵਾ ਕਰਨ ਲਈ ਸਵੈ-ਇੱਛਾ ਨਾਲ ਸੇਵਾ ਕਰਦੇ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਸਾਹਿਬ ਮੇਨ ਚੌਂਕ ਚੀਕਾ ਦੇ ਮੁਖੀ ਹੁਸ਼ਿਆਰ ਸਿੰਘ ਜੰਮੂ ਹੁਸ਼ਿਆਰਾ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਪ੍ਰਭਾਤ ਫੇਰੀ ਸ਼ਰਧਾਲੂਆਂ ਦੇ ਘਰਾਂ ਵਿਚ ਹੁੰਦੀ ਸੀ ਪਰ ਪਿਛਲੇ ਕੁਝ ਸਾਲਾਂ ਤੋਂ, ਸ਼ਰਧਾਲੂਆਂ ਦੇ ਪਰਿਵਾਰਾਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਹੀ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਮੌਕੇ ਪ੍ਰਧਾਨ ਹੁਸ਼ਿਆਰ ਸਿੰਘ ਜੰਮੂ, ਅਮਰੀਕ ਸਿੰਘ, ਮੇਜਰ ਸਿੰਘ, ਗੁਰਚਰਨ ਸਿੰਘ, ਮਾ: ਜਸਵੰਤ ਸਿੰਘ, ਮਨਜੀਤ ਸਿੰਘ ਹਾਂਡਾ, ਰਿੰਕੂ, ਰਾਜੂ, ਪ੍ਰਵੀਨ, ਦਲੀਪ ਸਿੰਘ ਮਠਾੜੂ, ਗੁਰਲਾਲ ਸਿੰਘ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਾਲਾਂਵਾਲੀ ਯੂਥ ਮੈਰਾਥਨ ਦਾ ਸੱਦਾ ਦੇਣ ਲਈ ਭਾਜਪਾ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ ਵਲੋਂ ਪਿੰਡਾਂ ਦਾ ਦੌਰਾ ਨਸ਼ੇ ਦੇ ਖਾਤਮੇ... ਅਗਲੀ ਖ਼ਬਰ ਮੰਮੜ ਖੇੜਾ ਮਾਈਨਰ ’ਚ ਪਏ ਪਾੜ ਕਾਰਨ ਪਿੰਡ ਬੜਾਗੁੜਾ ਦੇ ਘਰਾਂ ਦੇ ਆਲੇ-ਦੁਆਲੇ ਭਰਿਆ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।