21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਵਿਖੇ ਅੱਜ ਮਨਾਏ ਜਾਣਗੇ ਤਿੰਨ ਪਵਿੱਤਰ ਦਿਹਾੜੇ ਬੰਦੀ ਛੋੜ ਦਿਵਸ, ਬਾਬਾ ਵਿਸ਼ਵਕਰਮਾ ਜੀ ਦਿਵਸ ਤੇ 51ਵਾਂ ਸਥਾਪਨਾ ਦਿਵਸ <br/>

ਅਜੀਤ ਡੈਸਕ 22-10-2025
ਡੱਬਵਾਲੀ, 21 ਅਕਤੂਬਰ (ਸ਼ਾਂਤ)-ਇਥੇ ਜੀਟੀ ਰੋਡ 'ਤੇ ਸਥਿਤ ਗੁਰਦੁਆਰਾ ਸਾਹਿਬ ਬਾਬਾ ਵਿਸ਼ਵਕਰਮਾ ਜੀ ਵਿਖੇ ਕੱਲ੍ਹ 22 ਅਕਤੂਬਰ ਨੂੰ ਬੰਦੀ ਛੋੜ ਦਿਵਸ, ਬਾਬਾ ਵਿਸ਼ਵਕਰਮਾ ਜੀ ਦਿਵਸ ਅਤੇ ਗੁਰੂ ਘਰ ਦਾ 51ਵਾਂ ਸਥਾਪਨਾ ਦਿਵਸ ਸ਼ਰਧਾ ਅਤੇ ਧੂਮਧਾਮ ਨਾਲ ਮਨਾਏ ਜਾਣਗੇ | ਇਸ ਧਾਰਮਿਕ ਸਮਾਗਮ ਦੀ ਸ਼ੁਰੂਆਤ ਸਵੇਰੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣ ਨਾਲ ਹੋਵੇਗੀ |ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਮੁਖਤਿਆਰ ਸਿੰਘ ਨੇ ਦੱਸਿਆ ਕਿ ਸੰਗਤਾਂ ਲਈ ਵਿਸ਼ਾਲ ਕੀਰਤਨ ਦਰਬਾਰ, ਕਥਾ ਦਰਬਾਰ ਅਤੇ ਢਾਡੀ ਦਰਬਾਰ ਸਜਾਏ ਜਾਣਗੇ | ਸਮੂਹ ਪ੍ਰਬੰਧ ਨੇਪਰੇ ਚਾੜ੍ਹੇ ਜਾ ਚੁੱਕੇ ਹਨ ਅਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ | ਉਨ੍ਹਾਂ ਦੱਸਿਆ ਕਿ ਕੀਰਤਨ ਦਰਬਾਰ ਵਿੱਚ ਸ੍ਰੀ ਵਿਸ਼ਵਕਰਮਾ ਸੁਖਮਨੀ ਸੇਵਾ ਸੁਸਾਇਟੀ ਤੇ ਹਜ਼ੂਰੀ ਰਾਗੀ ਜਥਾ ਭਾਈ ਜਗਮੀਤ ਸਿੰਘ (ਸ੍ਰੀ ਮੁਕਤਸਰ ਸਾਹਿਬ), ਢਾਡੀ ਦਰਬਾਰ ਵਿੱਚ ਭਾਈ ਗੁਰਪ੍ਰੀਤ ਸਿੰਘ (ਸਭਰਾਵਾਂ ਵਾਲੇ) ਗੁਰਬਾਣੀ ਕੀਰਤਨ ਕਰਨਗੇ | ਜਦਕਿ ਕਥਾ ਦੀਵਾਨ ਵਿੱਚ ਭਾਈ ਸੁਖ਼ਨਿੰਦਰ ਸਿੰਘ ਆਰਫ਼ (ਸਭਰਾਵਾਂ ਵਾਲੇ) ਗੁਰਬਾਣੀ ਕਥਾ ਕਰਨਗੇ ਅਤੇ ਕਥਾ ਦੀਵਾਨ ਵਿਚ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਠਾਨਾ ਸੰਗਤਾਂ ਨੂੰ ਗੁਰਬਾਣੀ ਦੇ ਅੰਮਿ੍ਤ ਵਚਨਾਂ ਨਾਲ ਨਿਹਾਲ ਕਰਨਗੇ | ਇਸਦੇ ਇਲਾਵਾ ਬਾਬਾ ਵਿਸ਼ਵਕਰਮਾ ਮੰਦਿਰ ਵਿਖੇ ਹਵਨ ਯੱਗ ਵੀ ਕਰਵਾਇਆ ਜਾਵੇਗਾ |

ਪਿਛਲੀ ਖ਼ਬਰ ਬੰਦੀ ਛੋੜ ਦਿਵਸ ਮੌਕੇ ਸ਼ਰਧਾ ਭਾਵ ਨਾਲ ਨਤਮਸਤਕ ਹੋਈਆਂ ਸੰਗਤਾਂ <br/> ਅਗਲੀ ਖ਼ਬਰ ਐਸ.ਡੀ.ਐਮ. ਨੇ ਪਰਾਲੀ ਸਾੜਨ 'ਤੇ ਰੋਕ ਲਗਾਉਣ ਲਈ ਬਣਾਈਆਂ ਟੀਮਾਂ ਨੂੰ ਨਿਰਦੇਸ਼ ਦਿੱਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।