22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਵਲੋਂ ਡਾ. ਮੋਹਨਜੀਤ ਦੀ ਯਾਦ 'ਚ ਸਮਾਗਮ <br/>

ਅਜੀਤ ਡੈਸਕ 22-07-2025
ਨਵੀਂ ਦਿੱਲੀ, 21 ਜੁਲਾਈ (ਮਿਸਰਦੀਪ ਭਾਟੀਆ)-ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵਲੋਂ ਡਾ. ਮੋਹਨਜੀਤ ਦੀ ਯਾਦ ਵਿਚ ਸਮਾਗਮ 'ਡਾ. ਮੋਹਨਜੀਤ ਨੂੰ ਚੇਤੇ ਕਰਦਿਆਂ' ਸਦਨ ਦੇ ਕਾਨਫ਼ਰੰਸ ਹਾਲ 'ਚ ਕੀਤਾ ਗਿਆ | ਇਸ ਦੀ ਪ੍ਰਧਾਨਗੀ ਡਾ. ਵਨੀਤਾ ਨੇ ਕੀਤੀ | ਪ੍ਰੋਗਰਾਮ ਦਾ ਆਰੰਭ ਕਰਦਿਆਂ ਡਾ. ਹਰਵਿੰਦਰ ਸਿੰਘ ਨੇ ਡਾ. ਮੋਹਨਜੀਤ ਦੇ ਬਾਰੇ ਸੰਖੇਪ 'ਚ ਜਾਣਕਾਰੀ ਦਿੱਤੀ | ਉਪਰੰਤ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਮਰਹੂਮ ਡਾ. ਮਨਮੋਹਨ ਸਿੰਘ ਦੀ ਅਗਵਾਈ 'ਚ ਚਲੇ ਸਦਨ ਦੀ ਤਰੱਕੀ ਬਾਰੇ ਚਾਨਣਾ ਪਾਉਂਦਿਆਂ ਸਭ ਨੂੰ ਜੀ ਆਇਆਂ ਕਿਹਾ | ਇਸ ਤੋਂ ਬਾਅਦ ਡਾ. ਮੋਹਨਜੀਤ ਦੇ ਪਰਿਵਾਰਕ ਮੈਂਬਰਾਂ ਅਤੇ ਡਾ. ਸਵਰਾਜ ਬੀਰ, ਡਾ. ਵਨੀਤਾ ਆਦਿ ਪਤਵੰਤਿਆਂ ਵਲੋਂ ਡਾ. ਮੋਹਨਜੀਤ ਦੀ ਜੀਵਨੀ ਪੁਸਤਕ 'ਉਮਰਾਂ ਦੀ ਲੀਲਾ' ਦਾ ਲੋਕ-ਅਰਪਣ ਕੀਤਾ ਗਿਆ |
ਡਾ. ਮੋਹਨਜੀਤ ਦੀ ਯਾਦ 'ਚ ਵਿਚਾਰ-ਚਰਚਾ ਦੌਰਾਨ ਸਭ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਕੁਲਦੀਪ ਕੌਰ ਨੇ ਵਿਆਹ ਤੋਂ ਲੈ ਕੇ ਅਖ਼ੀਰਲੇ ਸਮੇਂ ਤੱਕ ਦੀਆਂ ਪ੍ਰਮੁੱਖ ਯਾਦਾਂ ਨੂੰ ਸਾਂਝਾ ਕੀਤਾ | ਤਰਸੇਮ ਨੇ ਮੋਹਨਜੀਤ ਨੂੰ ਮੁਹੱਬਤੀ ਸੁਝਾਅ ਵਾਲੀ ਅਜਿਹੀ ਸ਼ਖ਼ਸੀਅਤ ਦੱਸਿਆ ਜੋ ਹਮੇਸ਼ਾ ਪੜ੍ਹਨ ਅਧਿਐਨ ਨਾਲ ਜੁੜੇ ਰਹੇ | ਡਾ. ਕੁਲਵੀਰ ਗੋਜਰਾ ਨੇ ਮੋਹਨਜੀਤ ਨੂੰ ਫ਼ਕੀਰਨੁਮਾ ਇਨਸਾਨ ਦੱੱਸਦਿਆਂ ਉਨ੍ਹਾਂ ਦੇ ਸਰੋਤੇ ਤੋਂ ਪਾਠਕ ਤੇ ਫਿਰ ਲੇਖਕ ਬਣਨ ਦੇ ਸਫ਼ਰ ਨੂੰ ਸਾਂਝਿਆਂ ਕੀਤਾ | ਸਤਪਾਲ ਭੀਖੀ ਨੇ ਡਾ. ਮੋਹਨਜੀਤ ਨਾਲ ਆਪਣੀਆਂ ਭਾਵਪੂਰਨ ਯਾਦਾਂ ਨੂੰ ਸਾਂਝਿਆਂ ਕਰਦਿਆਂ ਉਨ੍ਹਾਂ ਨੂੰ ਅਜਿਹੇ ਨਿਕਵਲੇ ਕਿਸਮ ਦੇ ਸ਼ਾਇਰ ਕਿਹਾ ਜਿਨ੍ਹਾਂ ਬਾਰੇ ਹਾਲੇ ਭਰਪੂਰ ਗੱਲ ਨਹੀਂ ਹੋਈ | ਮੁੰਬਈ ਤੋਂ ਪਹੁੰਚੇ ਡਾ. ਮੋਹਨਜੀਤ ਦੇ ਭਣੇਵੇਂ ਦੀਪਕ ਨੇ ਅਤੇ ਡਾ. ਮੋਹਨਜੀਤ ਦੇ ਬੇਟੇ ਨੀਲਾਂਬਰ ਤੇ ਸਨੇਹਅੰਬਰ ਨੇ ਆਪਣੇ ਪਰਿਵਾਰਕ ਅਨੁਭਵਾਂ ਨੂੰ ਸਾਂਝਾ ਕੀਤਾ | ਇਸ ਮੌਕੇ ਕਵਿਤ੍ਰੀਆਂ ਗਗਨਮੀਤ ਅਤੇ ਤਰਿੰਦਰ ਕੌਰ ਨੇ ਆਪਣੀਆਂ ਕਵਿਤਾਵਾਂ ਕ੍ਰਮਵਾਰ 'ਮੈਲੀ ਕੰਧ ਤੇ ਗੂੜੇ ਹਸਤਾਖ਼ਰ' ਅਤੇ 'ਡਾ. ਮੋਹਨਜੀਤ ਜੀ' ਰਾਹੀਂ ਉਨ੍ਹਾਂ ਨੂੰ ਕਾਵਿ-ਸ਼ਰਧਾਂਜਲੀ ਦਿੱਤੀ | ਉੱਘੇ ਨਾਟਕਕਾਰ ਡਾ. ਸਵਰਾਜਬੀਰ ਨੇ ਡਾ. ਮੋਹਨਜੀਤ ਨਾਲ 1985 ਤੋਂ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ | ਉਪਰੰਤ ਸਭਾ ਦੇ ਪ੍ਰਧਾਨ ਡਾ. ਵਨੀਤਾ ਨੇ ਬੁਲਾਰਿਆਂ ਦੀਆਂ ਡਾ. ਮੋਹਨਜੀਤ ਬਾਰੇ ਕਹੀਆਂ ਗੱਲਾਂ ਦਾ ਖ਼ੁਲਾਸਾ ਕਰਦਿਆਂ ਉਨ੍ਹਾਂ ਨੂੰ ਸੂਖ਼ਮ ਅਤੇ ਅਸਲੀ ਨਾਰੀਵਾਦੀ ਸ਼ਾਇਰ ਕਹਿੰਦਿਆਂ ਸੁਰਤੀ, ਬਿਰਤੀ, ਚਿੰਤਨ ਅਤੇ ਸਿਰਜਣਾ ਦੇ ਪੱਖ ਤੋਂ ਉਨ੍ਹਾਂ ਦੁਆਰਾ ਰਚੇ ਸਾਹਿਤ ਬਾਰੇ ਗੱਲ ਕੀਤੀ | ਪ੍ਰੋਗਰਾਮ ਦੇ ਅਖ਼ੀਰ ਵਿਚ ਸਦਨ ਦੀ ਖੋਜ ਵਿਦਿਆਰਥਣ ਹਰਮਨਮੀਤ ਕੌਰ ਨੇ ਸਦਨ ਵਲੋਂ ਪਹੁੰਚੇ ਵਕਤਿਆਂ ਤੇ ਸਰੋਤਿਆਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ | ਡਾ. ਮੋਹਨਜੀਤ ਦੇ ਪਰਿਵਾਰਕ ਮੈਂਬਰਾਂ, ਨਾਵਲਕਾਰ ਨਛੱਤਰ, ਡਾ. ਜਸਵਿੰਦਰ ਕੌਰ ਬਿੰਦਰਾ, ਡਾ. ਮਨੀਸ਼ਾ ਬੱਤਰਾ, ਡਾ. ਕਰਨਜੀਤ ਸਿੰਘ ਕੋਮਲ ਸਮੇਤ ਵੱਡੀ ਗਿਣਤੀ ਵਿਚ ਪਹੁੰਚੇ ਖੋਜ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿਚ ਨਿੱਖੀ ਹਾਜ਼ਰੀ ਭਰੀ | ਡਾ. ਹਰਵਿੰਦਰ ਸਿੰਘ ਨੇ ਸਾਰੇ ਪ੍ਰੋਗਰਾਮ ਨੂੰ ਬਾਖ਼ੂਬੀ ਨਿਭਾਇਆ |

ਪਿਛਲੀ ਖ਼ਬਰ ਜਿੱਥੇ ਰੋਜ਼ਾਨਾ ਸਰਬੱਤ ਦਾ ਭਲੇ ਦੀ ਅਰਦਾਸ ਹੋਵੇ, ਉਥੇ ਧਮਾਕਾ ਕਰਨ ਦੀ ਧਮਕੀ ਕੌਣ ਦੇ ਰਿਹੈ-ਗੁਰਬਾਣੀ ਰਿਸਰਚ ਫਾਊਾਡੇਸ਼... ਅਗਲੀ ਖ਼ਬਰ ਦਿੱਲੀ ਦੇ ਓਲਡ ਰਾਜਿੰਦਰ ਨਗਰ 'ਚ ਯੂ. ਪੀ. ਐਸ. ਸੀ. ਵਿਦਿਆਰਥੀ ਵਲੋਂ ਖੁਦਕੁਸ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।