ਜਲ ਬੋਰਡ ਦੇ ਇੰਜੀਨੀਅਰ ਦੀ ਲਾਪ੍ਰਵਾਹੀ ਕਾਰਨ ਦੋ ਦਿਨਾਂ ਤੋਂ ਦਵਾਰਕਾ ਦੇ 7 ਸੈਕਟਰਾਂ ਅਤੇ 12 ਤੋਂ ਵੱਧ ਕਾਲੋਨੀਆਂ 'ਚ ਪਾਣੀ ਨਹੀਂ
ਅਜੀਤ ਡੈਸਕ
22-07-2025
ਦਵਾਰਕਾ ਵਾਟਰ ਟ੍ਰੀਟਮੈਂਟ ਪਲਾਟ ਤੋਂ ਰੋਜ਼ਾਨਾ 50 ਐਮ.ਜੀ.ਡੀ. ਪਾਣੀ ਉਤਪਾਦਨ ਹੁੰਦਾ ਹੈ ਅਤੇ 6 ਕਮਾਂਡ ਟੈਂਕਾਂ ਵਿਚ ਇਸ ਨੂੰ ਸਪਲਾਈ ਕੀਤਾ ਜਾਂਦਾ ਹੈ | ਕਮਾਂਡ ਟੈਂਕ ਤੋਂ ਪਾਣੀ ਯੂ.ਜੀ.ਆਰ. 'ਚ ਸਪਲਾਈ ਹੁੰਦਾ ਹੈ | ਕਮਾਂਡ ਟੈਂਕ-2 ਤੋਂ ਦੋ ਯੂ.ਜੀ.ਆਰ. ਵਿਚ ਲੀਕੇਜ ਸੀ, ਜਿੱਥੇ ਪਾਈਪਲਾਈਨਾਂ ਰਾਹੀਂ ਪਾਣੀ ਆਉਂਦਾ ਹੈ | ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਵੀ ਲੀਕੇਜ ਵੱਲ ਧਿਆਨ ਨਹੀਂ ਦਿੱਤਾ ਗਿਆ ਅਤੇ ਇਹ ਹੌਲੀ-ਹੌਲੀ ਵਧਦਾ ਗਿਆ ਜਿਸ ਕਾਰਨ ਪਾਣੀ ਪੰਪ ਕਰਨ ਲਈ ਲਗਾਈਆਂ ਗਈਆਂ ਦੋਵੇਂ ਮੋਟਰਾਂ ਪਾਣੀ ਵਿਚ ਡੁੱਬ ਗਈਆਂ ਅਤੇ ਸਪਲਾਈ ਬੰਦ ਹੋ ਗਈ | ਇੰਜੀਨੀਅਰਾਂ ਦਾ ਕਹਿਣਾ ਹੈ ਕਿ ਪਾਣੀ ਵਿਚ ਡੁੱਬੀਆਂ ਮੋਟਰਾਂ ਨੂੰ ਬਦਲਿਆ ਜਾ ਰਿਹਾ ਹੈ |