28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਪਿੰਡ ਸਰਾਂ 'ਚ ਨਸ਼ਿਆਂ ਵਿਰੁੱਧ ਮਹਾਂ ਪੰਚਾਇਤ ਹੋਈ

ਪਿੰਡ ਸਰਾਂ 'ਚ ਨਸ਼ੇ ਵਿਰੁੱਧ ਕਰਵਾਈ ਗਈ ਵਿਸ਼ੇਸ਼ ਮਹਾ ਪੰਚਾਇਤ ਦੌਰਾਨ ਲੋਕ ਹਿੱਸੇ ਲੈਂਦੇ ਹੋਏ | ਤਸਵੀਰ : ਗੁਰਦਿਆਲ ਸਿੰਘ ਨਿਮਰ <br/> 21-07-2025
ਯਮੁਨਾਨਗਰ, 20 ਜੁਲਾਈ (ਗੁਰਦਿਆਲ ਸਿੰਘ ਨਿਮਰ)- ਜ਼ਿਲ੍ਹੇ 'ਚ ਕਿਸੇ ਵੀ ਹਾਲਤ 'ਚ ਨਸ਼ੇ ਦੇ ਕਾਰੋਬਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਪਿੰਡ ਸਰਾਂ 'ਚ ਨਸ਼ਿਆਂ ਵਿਰੁੱਧ ਮਹਾਂ ਪੰਚਾਇਤ ਹੋਈ, ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦਾ ਮਤਾ ਲਿਆ ਗਿਆ ਇਹ ਜਾਣਕਾਰੀ ਦਿੰਦਿਆਂ ਪੁਲਿਸ ਬੁਲਾਰੇ ਨੇ ਦੱਸਿਆ ਕਿ ਪੁਲਿਸ ਸੁਪਰਡੈਂਟ ਕਮਲਦੀਪ ਗੋਇਲ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਰੋਕਣ ਅਤੇ ਯਮੁਨਾਨਗਰ ਜ਼ਿਲ੍ਹੇ 'ਚ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਨੂੰ ਖ਼ਤਮ ਕਰਨ ਲਈ ਜ਼ਿਲ੍ਹਾ ਪੁਲਿਸ ਦਾ ਸਹਿਯੋਗ ਕਰਨ | ਇਸ ਤਹਿਤ ਪਿੰਡ ਸਰਾਂ 'ਚ ਨਸ਼ੇ ਦੀ ਵੱਧ ਰਹੀ ਸਮੱਸਿਆ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਮਹਾ ਪੰਚਾਇਤ ਕਰਵਾਈ ਗਈ | ਇਸ ਮਹਾ ਪੰਚਾਇਤ 'ਚ ਪਿੰਡ ਵਾਸੀਆਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ ਅਤੇ ਇਕੱਠੇ ਹੋ ਕੇ ਨਸ਼ੇ ਵਿਰੁੱਧ ਇਕ ਮਜ਼ਬੂਤ ਸੰਕਲਪ ਲਿਆ | ਇਸ ਮੌਕੇ ਛੱਪੜ ਪੁਲਿਸ ਸਟੇਸ਼ਨ ਦੇ ਇੰਚਾਰਜ ਪ੍ਰਮੋਦ ਵਾਲੀਆ ਵਿਸ਼ੇਸ਼ ਤੌਰ 'ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ |
ਥਾਣਾ ਇੰਚਾਰਜ ਪ੍ਰਮੋਦ ਵਾਲੀਆ ਨੇ ਦੱਸਿਆ ਕਿ ਪੁਲਿਸ ਸੁਪਰਡੈਂਟ ਕਮਲਦੀਪ ਗੋਇਲ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਜ਼ਿਲ੍ਹੇ 'ਚ ਕਿਸੇ ਵੀ ਹਾਲਤ 'ਚ ਨਸ਼ੇ ਦੀ ਤਸਕਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਪਿੰਡ ਵਾਸੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਲੋਕ ਪਿੰਡ ਪੱਧਰ 'ਤੇ ਇੱਕਜੁੱਟ ਹੋ ਕੇ ਯਤਨ ਕਰਨ ਤਾਂ ਨਸ਼ੇ ਵਰਗੀ ਗੰਭੀਰ ਸਮਾਜਿਕ ਬੁਰਾਈ ਨੂੰ ਖ਼ਤਮ ਕੀਤਾ ਜਾ ਸਕਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਪਿੰਡ ਵਾਸੀਆਂ ਦੇ ਨਾਲ ਹੈ ਅਤੇ ਹਰ ਪੱਧਰ 'ਤੇ ਸਹਿਯੋਗ ਦਿੱਤਾ ਜਾਵੇਗਾ | ਨੌਜਵਾਨਾਂ ਨੇ ਵੀ ਮਹਾਂਪੰਚਾਇਤ 'ਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਨਸ਼ਿਆਂ ਵਿਰੁੱਧ ਮੁਹਿੰਮ 'ਚ ਸਮਰਥਨ ਦਾ ਵਾਅਦਾ ਕੀਤਾ | ਪਿੰਡ ਦੀਆਂ ਅÏਰਤਾਂ ਨੇ ਇਸ ਮੁਹਿੰਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਨਸ਼ਾ ਪਰਿਵਾਰਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ, ਇਸ ਲਈ ਅÏਰਤਾਂ ਵੀ ਇਸ ਲੜਾਈ 'ਚ ਪਿੱਛੇ ਨਹੀਂ ਰਹਿਣਗੀਆਂ | ਜੇਕਰ ਕੋਈ ਵੀ ਵਿਅਕਤੀ ਪਿੰਡ 'ਚ ਨਸ਼ੀਲੇ ਪਦਾਰਥ ਵੇਚਦਾ ਜਾਂ ਸੇਵਨ ਕਰਦਾ ਪਾਇਆ ਜਾਂਦਾ ਹੈ, ਤਾਂ ਪਹਿਲਾਂ ਉਸਦੀ ਕੌਂਸਲਿੰਗ ਕੀਤੀ ਜਾਵੇਗੀ | ਜੇਕਰ ਉਹ ਸਹਿਮਤ ਨਹੀਂ ਹੁੰਦਾ ਤਾਂ ਉਸ ਵਿਰੁੱਧ ਪੁਲਿਸ ਕਾਰਵਾਈ ਕੀਤੀ ਜਾਵੇਗੀ | ਪੰਚਾਇਤ ਨੇ ਇਹ ਵੀ ਫ਼ੈਸਲਾ ਕੀਤਾ ਕਿ ਨਸ਼ਾ ਵੇਚਣ ਅਤੇ ਸੇਵਨ ਕਰਨ ਵਾਲਿਆਂ ਨੂੰ ਸਮਾਜਿਕ ਤੌਰ 'ਤੇ ਛੇਕ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਸੁਧਾਰ ਲਈ ਹਰ ਸੰਭਵ ਯਤਨ ਕੀਤੇ ਜਾਣਗੇ | ਪੰਚਾਇਤ 'ਚ ਮੌਜੂਦ ਪਿੰਡ ਵਾਸੀਆਂ ਨੇ ਸਮੂਹਿਕ ਤੌਰ 'ਤੇ ਸਹੁੰ ਚੁੱਕੀ ਕਿ ਉਹ ਨਾ ਤਾਂ ਖ਼ੁਦ ਨਸ਼ੇ ਦਾ ਸੇਵਨ ਕਰਨਗੇ ਅਤੇ ਨਾ ਹੀ ਆਪਣੇ ਪਿੰਡ 'ਚ ਕਿਸੇ ਨੂੰ ਨਸ਼ੇ ਦਾ ਸੇਵਨ ਕਰਨ ਜਾਂ ਵੇਚਣ ਦੀ ਇਜਾਜ਼ਤ ਦੇਣਗੇ | ਪਿੰਡ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ | ਮਹਾ ਪੰਚਾਇਤ 'ਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਹਰ ਮਹੀਨੇ ਨਸ਼ੇ ਵਿਰੁੱਧ ਇਕ ਜਨ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ | ਇਸ ਤੋਂ ਇਲਾਵਾ, ਸਕੂਲਾਂ ਅਤੇ ਨੌਜਵਾਨਾਂ 'ਚ ਜਾਗਰੂਕਤਾ ਪ੍ਰੋਗਰਾਮ ਕਰਕੇ ਉਨ੍ਹਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਯਤਨ ਕੀਤੇ ਜਾਣਗੇ | ਪਿੰਡ ਸਰਾਂ ਦੀ ਇਹ ਪਹਿਲ ਦੂਜੇ ਪਿੰਡਾਂ ਲਈ ਇਕ ਮਿਸਾਲ ਬਣ ਸਕਦੀ ਹੈ | ਜੇਕਰ ਹਰ ਪਿੰਡ ਇਸ ਤਰ੍ਹਾਂ ਆਪਣੇ ਆਪ ਨੂੰ ਸੰਗਠਿਤ ਕਰੇ ਅਤੇ ਨਸ਼ੇ ਵਿਰੁੱਧ ਆਵਾਜ਼ ਬੁਲੰਦ ਕਰੇ, ਤਾਂ ਉਹ ਦਿਨ ਦੂਰ ਨਹੀਂ ਜਦੋਂ ਪੂਰੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਐਲਾਨਿਆ ਜਾ ਸਕਦਾ ਹੈ | ਇਸ ਮਹਾਂਪੰਚਾਇਤ 'ਚ ਪਿੰਡ ਦੀ ਸਰਪੰਚ ਕੁਮਾਰੀ ਮਧੂਬਾਲਾ, ਸਰਪੰਚ ਦੇ ਨੁਮਾਇੰਦੇ ਵਿਪਨ ਚੌਧਰੀ, ਸਮਾਜ ਸੇਵੀ ਡਾ: ਨਰੇਸ਼, ਪ੍ਰਧਾਨ ਸਤਪਾਲ, ਤੇਜਵਿੰਦਰ ਸਿੰਘ, ਸਤੀਸ਼ ਰਾਣਾ, ਸ਼ਰਵਣ ਨਾਥ, ਬਸੰਤ ਕੁਮਾਰ, ਅਮਿਤ ਸੈਣੀ, ਸੁਖਦੇਵ ਵਾਲਮੀਕੀ, ਰੋਹਿਤ ਬਾਜਵਾ, ਅਸ਼ੋਕ ਰਾਣਾ, ਕਾਲੀ ਰਾਮ ਸੈਣੀ ਅਤੇ ਵੱਡੀ ਗਿਣਤੀ 'ਚ ਪਿੰਡ ਦੇ ਪਤਵੰਤੇ ਸੱਜਣ ਕੁਮਾਰ ਸੈਣੀ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ 'ਚ 20 ਸਾਲ ਦੀ ਕੈਦ ਅਗਲੀ ਖ਼ਬਰ ਹਰਿਆਲੀ ਤੀਜ ਤਿਉਹਾਰ 'ਚ ਜੋਸ਼ ਤੇ ਉਤਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।