ਨਵੀਂ ਦਿੱਲੀ, 20 ਜੁਲਾਈ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਗੁਰਮਤਿ ਸਮਾਗਮ ਦੌਰਾਨ ਕਮੇਟੀ ਪ੍ਰਬੰਧਕਾਂ ਵਲੋਂ ਭਾਈ ਗੁਰਮੀਤ ਸਿੰਘ ਸ਼ਾਂਤ ਨੂੰ ਸ਼੍ਰੋਮਣੀ ਕੀਤਰਨੀਏ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ¢ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਸ਼੍ਰੋਮਣੀ ਕੀਰਤਨੀਏ ਅਵਾਰਡ ਸ਼ੁਰੂ ਕਰਨ ਦਾ ਫੈਸਲਾ ਇਸ ਕਰਕੇ ਲਿਆ ਕਿਉਂਕਿ ਰੋਜ਼ਾਨਾ ਬਦਲ ਰਹੀ ਜ਼ਿੰਦਗੀ 'ਚ ਕਈ ਰਾਗੀ ਸਿੰਘ ਗੁਰੂ ਸਾਹਿਬ ਵਲੋਂ ਦੱਸੀ ਸ਼ੈਲੀ ਤੋਂ ਪਾਸੇ ਹੋ ਕੇ ਕੀਰਤਨ ਕਰਨ ਲੱਗ ਪਏ ਸਨ ¢ ਉਨ੍ਹਾਂ ਕਿਹਾ ਕਿ ਬਹੁਤ ਜ਼ਰੂਰੀ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਰਾਗਾਂ 'ਚ ਹੀ ਕੀਰਤਨ ਕਰੀਏ ¢ ਇਸੇ ਦੇ ਮੱਦੇਨਜ਼ਰ ਇਸ ਵਾਰੀ ਸ਼੍ਰੋਮਣੀ ਕੀਰਤਨੀਏ ਦਾ ਐਵਾਰਡ ਭਾਈ ਗੁਰਮੀਤ ਸਿੰਘ ਸ਼ਾਂਤ ਨੂੰ ਦਿੱਤਾ ਜਾ ਰਿਹਾ ਹੈ ¢ ਉਨ੍ਹਾਂ ਕਿਹਾ ਕਿ ਅਸੀਂ ਹਰ ਮਹੀਨੇ ਰਾਗ ਦਰਬਾਰ ਦਾ ਆਯੋਜਨ ਵੀ ਇਸੇ ਕਰਕੇ ਕਰ ਰਹੇ ਹਾਂ ਤਾਂ ਜੋ ਰਾਗ ਨਾਲ ਕੀਰਤਨ ਕਰਨ ਦਾ ਸੰਗਤ ਲਾਹਾ ਲੈ ਸਕੇ ¢