28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਔਰੰਗਜ਼ੇਬ ਬਾਰੇ ਮੁੱਖ ਮੰਤਰੀ ਫੜਨਵੀਸ ਦੇ ਬਿਆਨ ਦੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਵਲੋਂ ਹਮਾਇਤ

ਅਜੀਤ ਡੈਸਕ 21-07-2025
ਨਵੀਂ ਦਿੱਲੀ, 20 ਜੁਲਾਈ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਵਲੋਂ ਸੱਦੀ ਗਈ ਦਲ ਦੀ ਇੱਕ ਗੈਰ ਰਸਮੀ ਬੈਠਕ 'ਚ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ, ਜਿਸ ਵਿਚ ਸ਼੍ਰੀ ਦਰਬਾਰ ਸਾਹਿਬ ਨੂੰ ਮਿਲਣ ਵਾਲੀ ਬੰਬ ਧਮਾਕੇ ਦੀ ਧਮਕੀ ਸਮੇਤ ਹੋਰ ਮੁੱਦੇ ਵੀ ਸ਼ਾਮਲ ਸਨ ¢ ਬੈਠਕ ਬਾਰੇ ਜਾਣਕਾਰੀ ਦਿੰਦੇ ਹੋਏ ਦਲ ਦੇ ਮੁਖੀ ਜਸਵਿੰਦਰ ਸਿੰਘ ਮਲਸੀਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਉਸ ਬਿਆਨ ਦੀ ਹਮਾਇਤ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਮੁਗ਼ਲ ਸ਼ਾਸਕ ਔਰੰਗਜ਼ੇਬ ਭਾਰਤ ਦਾ ਹੀਰੋ ਨਹੀਂ ਹੈ , ਉਹ ਭਾਰਤ ਦੇ ਕਿਸੀ ਸਮਾਜ ਦੇ ਹੀਰੋ ਨਹੀਂ ਹੈ, ਇਸ ਲਈ ਉਨ੍ਹਾਂ ਦੀ ਮਜ਼ਾਰ 'ਤੇ ਫੁੱਲ-ਹਾਰ ਚੜ੍ਹਾਉਣ ਦਾ ਕੋਈ ਕਾਰਨ ਨਹੀਂ ਬਣਦਾ ¢ ਮਲਸੀਆਂ ਨੇ ਕਿਹਾ ਕਿ ਔਰੰਗਜ਼ੇਬ ਬਹੁਤ ਹੀ ਜ਼ੁਲਮੀ ਸ਼ਾਸਕ ਸੀ ਜਿਸ ਦੇ ਹੁਕਮਾਂ 'ਤੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿਚ ਚਿਣਵਾਇਆ ਗਿਆ ¢ ਮਲਸੀਆਂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਫੜਨਵੀਸ ਦੀ ਇਸ ਗੱਲ ਨਾਲ ਸਹਿਮਤੀ ਜਤਾਉਂਦੇ ਹਾਂ ਕਿ ਔਰੰਗਜ਼ੇਬ ਸਾਡੇ ਦੇਸ਼ ਦੇ ਕਿਸੀ ਵੀ ਸਮਾਜ ਦਾ ਹੀਰੋ ਨਹੀਂ ਹੈ ¢ ਇਸ ਲਈ ਉਸ ਦੀ ਮਜ਼ਾਰ 'ਤੇ ਫੁੱਲ-ਹਾਰ ਚੜ੍ਹਾਉਣ ਦੀ ਕੋਈ ਲੋੜ ਨਹੀਂ ਹੈ¢
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ 'ਗੁਰਬਾਜ਼ 1313 ਫਾਊਾਡੇਸ਼ਨ' ਨੇ ਬੂਟੇ ਵੰਡੇ ਅਗਲੀ ਖ਼ਬਰ ਸ਼੍ਰੀ ਦਰਬਾਰ ਸਾਹਿਬ 'ਤੇ ਧਮਾਕਾ ਕਰਨ ਸਬੰਧੀ ਧਮਕੀਆਂ ਦੇਣ ਦੀ ਸਾਜਿਸ਼ ਨੂੰ ਕੀਤਾ ਜਾਵੇ ਬੇਨਕਾਬ- ਯੂਨਾਈਟਿਡ ਸਿੰਘ ਸਭਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।