ਪਾਣੀ ਦੀ ਟੈਂਕੀ 'ਚ ਡੁੱਬਣ ਨਾਲ ਸਕੂਲ ਦੇ ਗਾਰਡ ਦੀ ਮੌਤ
ਅਜੀਤ ਡੈਸਕ
19-07-2025
ਦੱਸਿਆ ਜਾ ਰਿਹਾ ਹੈ ਕਿ ਧਰਮਿੰਦਰ ਸ਼ਾਸਤਰੀ ਨਗਰ ਦਾ ਰਹਿਣ ਵਾਲਾ ਸੀ ਅਤੇ ਸ਼ਾਮ ਦੀ ਸ਼ਿਫਟ ਵਿਚ ਗਾਰਡ ਦੀ ਡਿਊਟੀ ਕਰਦਾ ਸੀ | ਵੀਰਵਾਰ ਨੂੰ ਉਹ ਰੋਜ਼ ਵਾਂਗ ਪਾਣੀ ਦੀ ਟੈਂਕੀ ਵਿਚ ਪਾਣੀ ਦੀ ਗਹਿਰਾਈ ਦਾ ਅੰਦਾਜ਼ਾ ਲਗਾਉਣ ਲਈ ਟੈਂਕੀ 'ਚ ਝਾਕ ਕੇ ਦੇਖ ਰਿਹਾ ਸੀ ਪਰ ਹਨੇਰੇ ਦੇ ਕਾਰਨ ਉਸ ਨੂੰ ਅੰਦਾਜ਼ਾ ਨਹੀਂ ਸੀ ਲੱਗ ਰਿਹਾ | ਜ਼ਿਆਦਾ ਝੁਕਣ ਦੀ ਕੋਸ਼ਿਸ਼ ਵਿਚ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਾਣੀ ਦੀ ਟੈਂਕੀ ਵਿਚ ਡਿੱਗ ਪਿਆ | ਪਾਣੀ ਗਹਿਰਾ ਹੋਣ ਕਾਰਨ ਉਸ ਦੀ ਮੌਕੇ 'ਤੇ ਹੀ ਡੁੱਬਣ ਨਾਲ ਮੌਤ ਹੋ ਗਈ |
ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਦੂਜੀ ਸ਼ਿਫਟ ਦਾ ਗਾਰਡ ਆਪਣੀ ਡਿਊਟੀ ਲਈ ਪਹੁੰਚਿਆ | ਗੇਟ ਬੰਦ ਮਿਲਿਆ ਅਤੇ ਜਦੋਂ ਧਰਮਿੰਦਰ ਨਾਲ ਸੰਪਰਕ ਨਹੀਂ ਹੋ ਸਕਿਆ ਤਾਂ ਉਸ ਨੇ ਸਕੂਲ ਪ੍ਰਸ਼ਾਸਨ ਅਤੇ ਪਰਿਵਾਰ ਨੂੰ ਜਾਣਕਾਰੀ ਦਿੱਤੀ | ਇਸ ਤੋਂ ਬਾਅਦ ਮੌਕੇ 'ਤੇ ਪਰਿਵਾਰ ਅਤੇ ਸਟਾਫ਼ ਨੇ ਸਕੂਲ ਅਹਾਤੇ ਵਿਚ ਭਾਲ ਕਰ ਦਿੱਤੀ | ਤਲਾਸ਼ੀ ਦੌਰਾਨ ਧਰਮਿੰਦਰ ਦੀ ਲਾਸ਼ ਪਾਣੀ ਦੀ ਟੈਂਕੀ ਵਿਚੋਂ ਮਿਲੀ | ਇਸ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ | ਸਰਾਏ ਰੋਹਿਲਾ ਥਾਣਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲਿਆ ਅਤੇ ਪੋਸਟਮਾਰਟਮ ਲਈ ਦੀਪ ਚੰਦ ਬੰਧੂ ਹਸਪਤਾਲ ਭੇਜ ਦਿੱਤਾ, ਜਿੱਥੇ ਡਾਕਟਰਾਂ ਨੇ ਧਰਮਿੰਦਰ ਨੂੰ ਮਿ੍ਤਕ ਐਲਾਨ ਦਿੱਤਾ | ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |