26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪਿੰਡ ਭੂਨਾ ਵਿਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਲੋਂ ਕਾਨੂੰਨੀ ਕੈਂਪ

ਅਜੀਤ ਡੈਸਕ 19-07-2025
ਗੁਹਲਾ ਚੀਕਾ, 18 ਜੁਲਾਈ (ਓ.ਪੀ. ਸੈਣੀ)-ਬਲਾਕ ਗੁਹਲਾ ਦੇ ਪਿੰਡ ਭੂਨਾ ਵਿਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਤਹਿਤ ਕਾਨੂੰਨੀ ਕੈਂਪ ਲਗਾਇਆ ਗਿਆ | ਜਿਸ ਵਿਚ ਪਿੰਡ ਦੀਆਂ ਔਰਤਾਂ, ਆਂਗਣਵਾੜੀ ਵਰਕਰਾਂ, ਆਸਾ ਵਰਕਰਾਂ, ਏ.ਐਨ.ਐਮ. ਨੇ ਹਿੱਸਾ ਲਿਆ | ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਸੁਪਰਵਾਈਜਰ ਦੀਪਤੀ ਨੇ ਔਰਤਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਮੁੰਡਿਆਂ ਅਤੇ ਕੁੜੀਆਂ ਵਿਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਅਤੇ ਕੁੜੀਆਂ ਨੂੰ ਵੀ ਮੁੰਡਿਆਂ ਵਾਂਗ ਅੱਗੇ ਵਧਣ ਦੇ ਮੌਕੇ ਦਿੱਤੇ ਜਾਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ 18 ਸਾਲ ਤੋਂ ਪਹਿਲਾਂ ਕੁੜੀਆਂ ਦਾ ਵਿਆਹ ਨਹੀਂ ਕਰਨਾ ਚਾਹੀਦਾ | ਕੁੜੀ ਦੇ ਜਨਮ 'ਤੇ ਖੂਹ ਦੀ ਪੂਜਾ ਕਰਕੇ ਜਨਮ ਵਰ੍ਹੇਗੰਢ ਮਨਾਓ | ਔਰਤਾਂ ਨੂੰ ਜਾਗਰੂਕ ਕਰਦੇ ਹੋਏ ਉਨ੍ਹਾਂ ਕਿਹਾ ਕਿ ਬਾਲ ਵਿਆਹ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਇਸ ਬਾਰੇ ਵਿਭਾਗ ਨੂੰ ਸੂਚਿਤ ਕਰੋ | ਸੁਪਰਵਾਈਜਰ ਦੀਪਤੀ ਨੇ ਔਰਤਾਂ ਨੂੰ ਭਰੂਣ ਹੱਤਿਆ ਨਾ ਕਰਨ ਬਾਰੇ ਵੀ ਜਾਗਰੂਕ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਪਿੰਡ ਦਾ ਕੋਈ ਵੀ ਵਿਅਕਤੀ ਲਿੰਗ ਨਿਰਧਾਰਨ ਵਰਗਾ ਕੋਈ ਕੰਮ ਕਰਦਾ ਹੈ, ਤਾਂ ਤੁਰੰਤ ਨਿੱਜੀ ਸਿਹਤ ਕੇਂਦਰ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਲਿੰਗ ਅਨੁਪਾਤ ਵਿਗੜ ਨਾ ਜਾਵੇ | ਕੈਂਪ ਦੌਰਾਨ ਗੁਹਲਾ ਕੋਰਟ ਤੋਂ ਐਡਵੋਕੇਟ ਵਿਸਾਲ ਜਿੰਦਲ, ਕਿ੍ਸਨਾ ਅਤੇ ਰਾਮ ਪ੍ਰਕਾਸ ਵੀ ਮੌਜੂਦ ਸਨ | ਉਨ੍ਹਾਂ ਨੇ ਔਰਤਾਂ 'ਤੇ ਅੱਤਿਆਚਾਰਾਂ ਵਿਰੁੱਧ ਉਪਲੱਬਧ ਕਾਨੂੰਨੀ ਸਹਾਇਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਔਰਤਾਂ ਨੂੰ ਘਰੇਲੂ ਹਿੰਸਾ, ਬਾਲ ਵਿਆਹ, ਦਾਜ ਅਤੇ ਹੋਰ ਸਮਾਜਿਕ-ਕਾਨੂੰਨੀ ਮੁੱਦਿਆਂ ਵਰਗੇ ਵੱਖ-ਵੱਖ ਕਾਨੂੰਨੀ ਵਿਸ਼ਿਆਂ 'ਤੇ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ, ਔਰਤਾਂ ਨੂੰ ਕਾਨੂੰਨੀ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਤਾਂ ਜੋ ਉਹ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਸਕਣ ਅਤੇ ਆਪਣੀਆਂ ਸਮੱਸਿਆਵਾਂ ਦਾ ਹੱਲ ਪ੍ਰਾਪਤ ਕਰ ਸਕਣ | ਇਸ ਮੌਕੇ ਸੀਐਸਡਬਲਯੂ ਰੱਜੋ ਦੇਵੀ ਅਤੇ ਦੀਪਕ, ਮਹਿਲਾ ਪੰਚ ਅਤੇ ਆਸ਼ਾ ਵਰਕਰ ਮੌਜੂਦ ਸਨ |
ਪਿਛਲੀ ਖ਼ਬਰ ਪਾਣੀ ਦੀ ਟੈਂਕੀ 'ਚ ਡੁੱਬਣ ਨਾਲ ਸਕੂਲ ਦੇ ਗਾਰਡ ਦੀ ਮੌਤ ਅਗਲੀ ਖ਼ਬਰ ਦਿੱਲੀ ਕਮੇਟੀ ਵਲੋਂ 350 ਸਾਲਾ ਸ਼ਹੀਦੀ ਸਮਾਗਮ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।