ਯਮੁਨਾਨਗਰ, 17 ਜੁਲਾਈ (ਗੁਰਦਿਆਲ ਸਿੰਘ ਨਿਮਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਹੜਪੁਰ ਵਿਖੇ ਪਿ੍ੰ. ਰਾਮ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਸਕਾਊਟ ਐਂਡ ਗਾਈਡ ਯੂਨਿਟ ਅਤੇ ਸਮੁੱਚੇ ਸਟਾਫ਼ ਮੈਂਬਰਾਂ ਵਲੋਂ ਬੂਟੇ ਲਗਾਉਣ ਦਾ ਪ੍ਰੋਗਰਾਮ ਕਰਵਾਇਆ | ਪ੍ਰੋਗਰਾਮ ਦੇ ਮੁੱਖ ਮਹਿਮਾਨ ਐਸ. ਟੀ. ਸੀ. ਐੱਲ. ਐੱਸ. ਵਰਮਾ ਸਨ | ਇਸ ਤੋਂ ਇਲਾਵਾ ਇਸ ਮੌਕੇ ਜ਼ਿਲ੍ਹਾ ਯਮੁਨਾਨਗਰ ਡੀ. ਓ. ਸੀ. ਸਕਾਊਟਸ ਦੀ ਸਕਾਊਟ ਗਾਈਡ ਟੀਮ ਦੇ ਸੰਦੀਪ ਗੁਪਤਾ ਡੀ. ਓ. ਸੀ., ਗਾਈਡ ਰਿਤੂ ਯਾਦਵ, ਡੀ. ਓ. ਸੀ. ਮਨੋਜ ਪੰਜੇਟਾ, ਡੀ. ਓ. ਸੀ. ਬੁਲਬੁਲ ਸੁਸ਼ਮਾ, ਨੀਲਮ, ਸਕਾਊਟ ਮਾਸਟਰ ਮਾਨ ਸਿੰਘ, ਸੰਜੀਵ ਜੌਹਰ, ਮੁਕੇਸ਼, ਸ਼ਸ਼ੀ ਪਾਲ, ਡੀ. ਪੀ. ਈ. ਬਲਵਿੰਦਰ ਸਿੰਘ, ਮਾਮਾਚੰਦ ਸਮੇਤ ਸਕੂਲ ਦੇ ਸਮੁੱਚੇ ਸਟਾਫ਼ ਮੈਂਬਰ ਤੇ ਸਕਾਊਟਸ ਹਾਜ਼ਰ ਸਨ | ਇਸ ਮੌਕੇ ਸਕੂਲ ਪਿ੍ੰ. ਰਾਮ ਕੁਮਾਰ ਸ਼ਰਮਾ ਨੇ ਐਸ. ਟੀ. ਸੀ. ਐਲ. ਐਸ. ਵਰਮਾ ਸਮੇਤ ਉਨ੍ਹਾਂ ਦੇ ਨਾਲ ਆਏ ਸਾਰੇ ਸਕਾਊਟ ਅਫ਼ਸਰਾਂ ਦਾ ਸਵਾਗਤ ਕਰਦਿਆਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਉਨ੍ਹਾਂ ਜ਼ਿਲ੍ਹਾ ਯਮੁਨਾਨਗਰ ਦੀ ਸਕਾਊਟ ਗਾਈਡ ਟੀਮ ਦੀ ਕਾਰਜਸ਼ੈਲੀ ਤੇ ਪ੍ਰਾਪਤੀਆਂ 'ਤੇ ਵੀ ਚਾਨਣਾ ਪਾਇਆ | ਇਸ ਮੌਕੇ ਐਸ. ਟੀ. ਸੀ. ਐਲ. ਐਸ. ਵਰਮਾ ਨੇ ਸਕਾਊਟਸ ਤੇ ਗਾਈਡਾਂ ਦੀ ਟੀਮ ਦਾ ਸਵਾਗਤ ਕੀਤਾ | ਇਸੇ ਦੌਰਾਨ ਸਮੁੱਚੇ ਸਟਾਫ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਬੂਟੇ ਲਗਾਉਣ, ਵਾਤਾਵਰਨ ਸੁਰੱਖਿਆ ਤੇ ਐਮਰਜੈਂਸੀ ਸਥਿਤੀਆਂ 'ਚ ਮਦਦ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਸਾਰਿਆਂ ਨੂੰ ਚੰਗੇ ਨਾਗਰਿਕ ਦਾ ਫਰਜ਼ ਨਿਭਾਉਣ ਅਤੇ ਪ੍ਰਮਾਤਮਾ ਵਲੋਂ ਪੈਦਾ ਕੀਤੇ ਸਾਰੇ ਜੀਵਾਂ ਲਈ ਕੰਮ ਕਰਨ ਦਾ ਸੱਦਾ ਵੀ ਦਿੱਤਾ | ਅੰਤ 'ਚ ਐਲ. ਐਸ. ਵਰਮਾ ਤੇ ਸਕਾਊਟਾਂ ਤੇ ਗਾਈਡਾਂ ਵਲੋਂ ਸਾਂਝੇ ਤੌਰ 'ਤੇ ਸਕੂਲ ਦੇ ਵਿਹੜੇ 'ਚ ਬੂਟੇ ਲਗਾਏ ਗਏ |