18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਜਗਾਧਰੀ ਦੇ ਸੇਂਟ ਥਾਮਸ ਸਕੂਲ ਦੀ ਖਿਡਾਰਨ ਏਾਜਲ ਨੇ ਯੂ. ਸੀ. ਸੀ. ਲਈ ਕੀਤਾ ਕੁਆਲੀਫਾਈ

ਅਜੀਤ ਡੈਸਕ 18-07-2025
ਯਮੁਨਾਨਗਰ, 17 ਜੁਲਾਈ (ਗੁਰਦਿਆਲ ਸਿੰਘ ਨਿਮਰ)-ਜਗਾਧਰੀ ਦੇ ਸੇਂਟ ਥਾਮਸ ਸਕੂਲ ਦੀ ਖਿਡਾਰਨ ਏਾਜਲ ਨੇ ਯੂ. ਸੀ. ਸੀ. ਲਈ ਕੁਆਲੀਫਾਈ ਕਰ ਲਿਆ ਹੈ | ਇਹ ਚੈਂਪੀਅਨਸ਼ਿਪ ਆਸਟ੍ਰੇਲੀਆ 'ਚ ਕਰਵਾਈ ਜਾ ਰਹੀ ਹੈ | ਆਸਟ੍ਰੇਲੀਆ ਕਿ੍ਕਟ ਬੋਰਡ ਦੁਆਰਾ ਕਰਵਾਈ ਜਾ ਰਹੀ ਇਹ ਕਿ੍ਕਟ ਚੈਂਪੀਅਨਸ਼ਿਪ 28 ਸਤੰਬਰ ਤੋਂ ਲੈ ਕੇ 10 ਅਕਤੂਬਰ ਤੱਕ ਚੱਲੇਗੀ | ਚੈਂਪੀਅਨਸ਼ਿਪ ਲਈ ਟ੍ਰਾਇਲ ਡੀ. ਪੀ. ਐਸ. ਵਿਖੇ ਕਰਵਾਏ ਗਏ | ਏਾਜਲ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਅੰਡਰ-16 ਟੀਮ 'ਚ ਥਾਂ ਪੱਕੀ ਕੀਤੀ ਹੈ | ਇਨ੍ਹਾਂ ਟ੍ਰਾਇਲਾਂ 'ਚ ਕਰੀਬ 213 ਖਿਡਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ 'ਚੋਂ 20 ਖਿਡਾਰੀਆਂ ਦੀ ਅੰਡਰ-16 ਟੀਮ ਲਈ ਚੋਣ ਕੀਤੀ ਗਈ | ਅੰਡਰ-16 ਵਰਗ 'ਚ ਏਾਜਲ ਸੇਂਟ ਥਾਮਸ ਸਕੂਲ ਜਗਾਧਰੀ ਦੀ ਇਕਲੌਤਾ ਅਜਿਹੀ ਖਿਡਾਰਨ ਹੈ, ਜਿਸ ਨੂੰ ਆਉਣ ਵਾਲੀ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ | ਇਸ ਮੌਕੇ ਸਕੂਲ ਪਿ੍ੰ. ਡਾ. ਚੰਦਨਾ ਲਾਲ ਨੇ ਏਾਜਲ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਸ ਚੈਂਪੀਅਨਸ਼ਿਪ ਲਈ ਜੋ ਵੀ ਖ਼ਰਚਾ ਆਵੇਗਾ, ਉਹ ਸਕੂਲ ਵਲੋਂ ਏਾਜਲ ਨੂੰ ਸਕਾਲਰਸ਼ਿਪ ਦੇ ਰੂਪ 'ਚ ਦਿੱਤਾ ਜਾਵੇਗਾ | ਇਸ ਮੌਕੇ ਸਮੁੱਚੇ ਸਟਾਫ਼ ਤੇ ਖਿਡਾਰੀਆਂ ਵਿਚਕਾਰ ਮਠਿਆਈ ਵੀ ਵੰਡੀ ਗਈ | ਇਸ ਮੌਕੇ ਸਕੂਲ ਦੀ ਕੋਚ ਪੂਨਮ ਭੰਡਾਰੀ ਤੇ ਰਜਨੀਸ਼ ਕਾਲੀਆ ਨੂੰ ਵੀ ਵਧਾਈ ਦਿੱਤੀ ਗਈ ਅਤੇ ਆਸ ਪ੍ਰਗਟਾਈ ਗਈ ਕਿ ਆਸਟ੍ਰੇਲੀਆ ਵਿਖੇ ਹੋਣ ਵਾਲੀ ਚੈਂਪੀਅਨਸ਼ਿਪ 'ਚ ਏਾਜਲ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਤੇ ਜ਼ਿਲ੍ਹਾ ਯਮੁਨਾਨਗਰ ਦਾ ਨਾਂਅ ਰੌਸ਼ਨ ਕਰੇਗੀ |
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਹੜਪੁਰ ਵਿਖੇ ਬੂਟੇ ਲਗਾਉਣ ਦਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਆਈ. ਟੀ. ਆਈ. ਭਾਰਾਪੁਰ ਵਿਖੇ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।