19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਕਾਲਜ ਦੇ ਬਾਹਰ ਵਾਪਰਿਆ ਹਾਦਸਾ, ਵਿਧਾਇਕ ਸੰਦੀਪ ਜਾਖੜ ਬਣੇ ਮਦਦਗਾਰ

ਅਬੋਹਰ, 19 ਨਵੰਬਰ (ਸੰਦੀਪ ਸੋਖਲ) - ਅੱਜ ਅਬੋਹਰ ਦੇ ਅਗਰਸੈਨ ਕਾਲਜ ਦੇ ਬਾਹਰ ਪਿੰਡ ਮੌਜਗੜ੍ਹ ਦੇ ਰਹਿਣ ਵਾਲੇ ਕੁਝ ਨੌਜਵਾਨ ਮੋਟਰਸਾਈਕਲ

ਅਜੀਤ ਡੈਸਕ 19-11-2026

ਅਬੋਹਰ, 19 ਨਵੰਬਰ (ਸੰਦੀਪ ਸੋਖਲ) -  ਅੱਜ ਅਬੋਹਰ ਦੇ ਅਗਰਸੈਨ ਕਾਲਜ ਦੇ ਬਾਹਰ ਪਿੰਡ ਮੌਜਗੜ੍ਹ ਦੇ ਰਹਿਣ ਵਾਲੇ ਕੁਝ ਨੌਜਵਾਨ ਮੋਟਰਸਾਈਕਲ ਤੋਂ ਸੰਤੁਲਨ ਵਿਗੜਨ ਕਾਰਨ ਸੜਕ 'ਤੇ ਡਿੱਗ ਪਏ ਅਤੇ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਤੁਰੰਤ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਇਸੇ ਦੌਰਾਨ ਉੱਥੋਂ ਲੰਘ ਰਹੇ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਜਦੋਂ ਸੜਕ 'ਤੇ ਜ਼ਖ਼ਮੀ ਪਏ ਨੌਜਵਾਨਾਂ ਨੂੰ ਦੇਖਿਆ, ਤਾਂ ਉਨ੍ਹਾਂ ਨੇ ਬਿਨਾਂ ਕਿਸੇ ਦੇਰੀ ਦੇ ਆਪਣਾ ਕਾਫ਼ਲਾ ਰੋਕਿਆ। ਸੰਦੀਪ ਜਾਖੜ ਨੇ ਖ਼ੁਦ ਜ਼ਖ਼ਮੀ ਨੌਜਵਾਨਾਂ ਦੀ ਸਾਰ ਲਈ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। 

ਪਿਛਲੀ ਖ਼ਬਰ ਆਂਗਣਵਾੜੀ ਸੈਂਟਰਾਂ ’ਚ ਸਪਲਾਈ ਹੋ ਰਹੇ ਰਾਸ਼ਨ ਦੀ ਮਾੜੀ ਗੁਣਵੱਤਾ ਖ਼ਿਲਾਫ਼ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕਾਂਗਰਸ ਵਲੋਂ 21 ਨੰਵਬਰ ਨੂੰ ਲੁਧਿਆਣਾ ਤੋਂ ਸ਼ੁਰੂ ਕੀਤਾ ਜਾਵੇਗਾ ਇਨਸਾਫ਼ ਮਾਰਚ, ਰਾਜਾ ਵੜਿੰਗ ਨੇ ਪ੍ਰੈੱਸ ਵਾਰਤਾ ਕਰ ਦਿ...