ਧਮਕੀਆਂ ਭੇਜਣ ਵਾਲੇ ਲੋਕ ਵਰਚੁਅਲ ਪ੍ਰਾਈਵੇਟ ਨੈੱਟਵਰਕ ਅਤੇ ਡਾਰਕ ਵੈੱਬ ਦੀ ਕਰ ਰਹੇ ਹਨ ਵਰਤੋਂ- ਦਿੱਲੀ ਪੁਲਿਸ <br/>
ਅਜੀਤ ਡੈਸਕ
18-07-2025
ਦਿੱਲੀ ਪੁਲਿਸ ਦੀ ਸਾਈਬਰ ਪੁਲਿਸ ਅਤੇ ਮਾਮਲੇ ਦੀ ਜਾਂਚ ਕਰ ਰਹੇ ਸੀਨੀਅਰ ਅਧਿਕਾਰੀਆਂ ਦੇ ਅਨੁਸਾਰ ਧਮਕੀਆਂ ਭੇਜਣ ਵਾਲੇ ਲੋਕ ਵਰਚੁਅਲ ਪ੍ਰਾਈਵੇਟ ਨੈੱਟਵਰਕ ਅਤੇ ਡਾਰਕ ਵੈੱਬ ਦੀ ਵਰਤੋਂ ਕਰ ਰਹੇ ਹਨ | ਡਾਰਕ ਵੈੱਬ ਇੰਟਰਨੈੱਟ ਦਾ ਇਕ ਹਿੱਸਾ ਹੈ, ਜਿਸ ਨੂੰ ਸਿਰਫ਼ ਵਿਸ਼ੇਸ਼ ਬ੍ਰਾਊਜ਼ਰਾਂ ਰਾਹੀਂ ਹੀ ਐਕਸੈਸ ਕੀਤਾ ਜਾ ਸਕਦਾ ਹੈ, ਰਵਾਇਤੀ ਸਰਚ ਇੰਜਣਾਂ ਰਾਹੀਂ ਨਹੀਂ | ਇਸ ਦੀ ਵਰਤੋਂ ਅਕਸਰ ਗ਼ੈਰ-ਕਾਨੂੰਨੀ ਗਤੀਵਿਧੀਆਂ ਲਈ ਕੀਤੀ ਜਾਂਦੀ ਹੈ | ਇਨਕਿ੍ਪਟਡ ਨੈੱਟਵਰਕ ਇਕ ਸੰਚਾਰ ਨੈੱਟਵਰਕ ਹੈ, ਜਿਸ ਵਿਚ ਭੇਜਿਆ ਗਿਆ ਡੇਟਾ ਇਕ ਵਿਸ਼ੇਸ਼ ਕੋਡਿੰਗ ਪ੍ਰਕਿਰਿਆ ਰਾਹੀਂ ਸੁਰੱਖਿਅਤ ਕੀਤਾ ਜਾਂਦਾ ਹੈ | ਇਸ ਨਾਲ ਇਸ ਦੇ ਸਰੋਤਾਂ ਤੱਕ ਪਹੁੰਚਣਾ ਮੁਸ਼ਕਿਲ ਹੋ ਜਾਂਦਾ ਹੈ | ਪੁਲਿਸ ਅਨੁਸਾਰ ਪਿਛਲੇ ਤਿੰਨ ਦਿਨਾ ਵਿਚ ਦਿੱਲੀ ਦੇ 9 ਸਕੂਲਾਂ ਨੂੰ 10 ਧਮਕੀ ਭਰੇ ਈ-ਮੇਲ ਮਿਲੇ ਹਨ |
ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਵਿਚ ਕਈ ਏਜੰਸੀਆਂ ਸ਼ਾਮਿਲ ਹਨ | ਈਮੇਲ ਨੂੰ ਟਰੈਕ ਕੀਤਾ ਜਾ ਰਿਹਾ ਹੈ, ਪਰ ਵੀ.ਪੀ.ਐਨ. ਕਾਰਨ ਇਸ ਦੇ ਸਰੋਤ ਦਾ ਪਤਾ ਲਗਾਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ | ਅਸੀਂ ਕਿਸੇ ਵੀ ਸੰਭਾਵੀ ਅੱਤਵਾਦੀ ਸੰਬੰਧ ਦੀ ਵੀ ਜਾਂਚ ਕਰ ਰਹੇ ਹਾਂ | ਇਨ੍ਹਾਂ ਵਾਰ-ਵਾਰ ਧਮਕੀਆਂ ਨੇ ਮਾਪਿਆਂ ਅਤੇ ਅਧਿਆਪਕਾਂ ਵਿਚ ਚਿੰਤਾਵਾਂ ਵਧਾ ਦਿੱਤੀਆਂ ਹਨ |