18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਨਾਲ ਇਕ ਵਿਅਕਤੀ ਦੀ ਮੌਤ <br/>

ਅਜੀਤ ਡੈਸਕ 18-07-2025
ਨਵਾੀ ਦਿੱਲੀ, 17 ਜੁਲਾਈ (ਸਿਮਰਦੀਪ ਭਾਟੀਆ)-ਦਿੱਲੀ ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਸਲੀਮਗੜ੍ਹ ਫਲਾਈਓਵਰ 'ਤੇ ਇਕ ਤੇਜ਼ ਰਫ਼}ਾਰ ਟਰੱਕ ਦੀ ਟੱਕਰ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਇਹ ਘਾਤਕ ਸੜਕ ਹਾਦਸਾ 15ਜੁਲਾਈ ਨੂੰ ਤੜਕੇ ਦੋ ਵਜੇ ਵਾਪਰਿਆ | ਜਿਸ ਦੇ ਨਤੀਜੇ ਵਜੋਂ 17 ਸਾਲ ਦੇ ਮਹਿੰਦਰ ਪਾਲ ਨਾਂਅ ਦੇ ਵਿਅਕਤੀ ਦੀ ਮੌਤ ਹੋ ਗਈ | ਪੀੜਤ ਜੋ ਹਰਿਆਣਾ ਦੇ ਪਲਵਲ ਦਾ ਰਹਿਣ ਵਾਲਾ ਹੈ, ਨੂੰ ਕਥਿਤ ਤੌਰ 'ਤੇ ਇਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਜਦੋਂ ਉਹ ਆਪਣੇ ਪਰਿਵਾਰ ਨਾਲ ਆਪਣੇ ਜੱਦੀ ਸ਼ਹਿਰ ਵਾਪਸ ਜਾ ਰਿਹਾ ਸੀ | ਉਸ ਦੇ ਪੁੱਤਰ (ਚਸ਼ਮਦੀਦ ਗਵਾਹ) ਦੇ ਬਿਆਨ ਅਨੁਸਾਰ ਜਦੋਂ ਪੀੜਤ ਕਾਰ ਵਿਚੋਂ ਪੰਕਚਰ ਚੈੱਕ ਕਰਨ ਲਈ ਬਾਹਰ ਨਿਕਲਿਆ ਤਾਂ ਉਸ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ | ਪੀੜਤ ਨੂੰ ਤੁਰੰਤ ਏਮਜ਼ ਟਰੋਮਾ ਸੈਂਟਰ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਪੁਲਿਸ ਨੇ ਐਫ. ਆਈ. ਆਰ. ਦਰਜ ਕਰ ਲਈ ਹੈ ਅਤੇ ਜਾਂਚ ਜਾਰੀ ਹੈ |
ਇਸ ਤੋਂ ਪਹਿਲਾਂ 9 ਜੁਲਾਈ ਨੂੰ ਦਿੱਲੀ ਦੇ ਵਸੰਤ ਵਿਹਾਰ ਇਲਾਕੇ ਵਿਚ ਇਕ ਤੇਜ਼ ਰਫ਼ਤਾਰ ਕਾਰ ਨੇ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ ਵਿਚ ਫੁੱਟਪਾਥ 'ਤੇ ਸੁੱਤੇ 5 ਵਿਅਕਤੀਆਂ ਨੂੰ ਕੁਚਲ ਦਿੱਤਾ ਸੀ |

ਪਿਛਲੀ ਖ਼ਬਰ ਮੋਦੀ ਸਰਕਾਰ ਨੇ ਘੱਟ ਗਿਣਤੀਆਂ ਦੇ ਨੌਜਵਾਨ ਵਰਗ ਨੂੰ ਸਕਿੱਲ ਟਰੇਨਿੰਗ ਦੇਣ ਵਾਸਤੇ ਵਿਸ਼ੇਸ਼ ਸਕੀਮਾਂ ਲਿਆਂਦੀਆਂ- ਕਿਰਨ... ਅਗਲੀ ਖ਼ਬਰ ਧਮਕੀਆਂ ਭੇਜਣ ਵਾਲੇ ਲੋਕ ਵਰਚੁਅਲ ਪ੍ਰਾਈਵੇਟ ਨੈੱਟਵਰਕ ਅਤੇ ਡਾਰਕ ਵੈੱਬ ਦੀ ਕਰ ਰਹੇ ਹਨ ਵਰਤੋਂ- ਦਿੱਲੀ ਪੁਲਿਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।