19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪੰਜਾਬ ਅਤੇ ਹਰਿਆਣਾ ਹਾਈਕਰੋਟ ਵਲੋਂ ਪੀ.ਸੀ.ਐੱਸ. ਦੀ ਚੋਣ ਪ੍ਰਕਿਰਿਆ ਉੱਪਰ ਰੋਕ ਲਗਾਉਣ ’ਤੇ ਬੋਲੇ ਸੁਧਾਂਸ਼ੂ ਤ੍ਰਿਵੇਦੀ

ਨਵੀਂ ਦਿੱਲੀ, 19 ਨਵੰਬਰ - ਪੰਜਾਬ ਅਤੇ ਹਰਿਆਣਾ ਹਾਈਕਰੋਟ ਵਲੋਂ ਪੀ.ਸੀ.ਐੱਸ. ਦੀ ਚੋਣ ਪ੍ਰਕਿਰਿਆ ਉੱਪਰ ਰੋਕ ਲਗਾਉਣ ’ਤੇ ਭਾਜਪਾ ਦੇ ਰਾਸ਼ਟਰੀ ਬੁਲਾਰੇ...

ਅਜੀਤ ਡੈਸਕ 19-11-2026

ਨਵੀਂ ਦਿੱਲੀ, 19 ਨਵੰਬਰ - ਪੰਜਾਬ ਅਤੇ ਹਰਿਆਣਾ ਹਾਈਕਰੋਟ ਵਲੋਂ ਪੀ.ਸੀ.ਐੱਸ. ਦੀ ਚੋਣ ਪ੍ਰਕਿਰਿਆ ਉੱਪਰ ਰੋਕ ਲਗਾਉਣ ’ਤੇ  ਭਾਜਪਾ ਦੇ ਰਾਸ਼ਟਰੀ ਬੁਲਾਰੇ ਅਤੇ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਦਾ ਕਹਿਣਾ ਹੈ, "ਪੰਜਾਬ ਲੋਕ ਸੇਵਾ ਕਮਿਸ਼ਨ ਦੇ ਹਾਲ ਹੀ ਵਿਚ ਐਲਾਨੇ ਗਏ ਨਤੀਜੇ ਸਪੱਸ਼ਟ ਕਰਦੇ ਹਨ ਕਿ ਇਸ 'ਤੇ ਸਿਰਫ਼ ਇਕ ਪਾਸਿਓਂ ਹੀ ਨਹੀਂ, ਸਗੋਂ ਕਈ ਪਾਸਿਆਂ ਤੋਂ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ... ਨਤੀਜੇ 4 ਨਵੰਬਰ ਨੂੰ ਐਲਾਨੇ ਗਏ ਸਨ, ਜਿਸ ਵਿਚ 331 ਅਸਾਮੀਆਂ ਲਈ 751 ਉਮੀਦਵਾਰਾਂ ਨੂੰ ਇੰਟਰਵਿਊ ਵਾਸਤੇ ਸ਼ਾਰਟਲਿਸਟ ਕੀਤਾ ਗਿਆ। ਇਸ ਵਿਚ ਚਾਰ ਵਰਗ ਹਨ: ਪਹਿਲੇ ਵਰਗ ਵਿਚ ਉਹ ਲੋਕ ਸ਼ਾਮਿਲ ਹਨ ਜੋ ਨੇਤਾਵਾਂ ਅਤੇ ਮੰਤਰੀਆਂ ਦੇ ਪਰਿਵਾਰਾਂ ਨਾਲ ਜੁੜੇ ਹੋਏ ਹਨ; ਦੂਜੇ ਵਰਗ ਵਿਚ ਉਹ ਲੋਕ ਹਨ ਜੋ ਅਜਿਹੇ ਅਧਿਕਾਰੀਆਂ ਦੇ ਪਰਿਵਾਰਾਂ ਨਾਲ ਜੁੜੇ ਹਨ, ਜਿਨ੍ਹਾਂ ਨੂੰ ਇਸ 'ਕੱਟੜ ਇਮਾਨਦਾਰ' ਅਖਵਾਉਣ ਵਾਲੀ ਸਰਕਾਰ ਦੇ ਬਹੁਤ ਕਰੀਬੀ ਮੰਨਿਆ ਜਾਂਦਾ ਹੈ; ਅਤੇ ਤੀਜੇ ਵਰਗ ਵਿਚ ਉਹ ਲੋਕ ਹਨ ਜੋ ਉਨ੍ਹਾਂ ਵਿਅਕਤੀਆਂ ਦੇ ਪਰਿਵਾਰਾਂ ਨਾਲ ਜੁੜੇ ਹਨ ਜਿਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹੋਏ ਹਨ। ਚੌਥੇ ਵਰਗ ਵਿਚ ਉਹ ਲੋਕ ਸ਼ਾਮਿਲ ਹਨ ਜਿਨ੍ਹਾਂ ਨੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਆਮ ਆਦਮੀ ਪਾਰਟੀ ਦੀ 'ਸੇਵਾ' (ਭਾਵ ਆਰਥਿਕ ਜਾਂ ਹੋਰ ਲਾਭ ਪਹੁੰਚਾਉਣਾ) ਕੀਤੀ ਹੈ... ਅਜਿਹੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ ਕਿ ਇਕ ਹੀ ਪ੍ਰੀਖਿਆ ਕੇਂਦਰ ਤੋਂ 24% ਉਮੀਦਵਾਰ ਸਫਲ ਹੋਏ ਹਨ। ਇਹ ਗੱਲ ਆਪਣੇ ਆਪ ਵਿਚ ਸ਼ੱਕ ਪੈਦਾ ਕਰਦੀ ਹੈ। ਚਾਰ ਪ੍ਰੀਖਿਆ ਕੇਂਦਰਾਂ ਦੇ ਵੱਖ-ਵੱਖ ਕਮਰਿਆਂ ਵਿਚ ਜਿਸ ਤਰੀਕੇ ਨਾਲ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ, ਉਹ ਮਨ ਵਿਚ ਕਈ ਸਵਾਲ ਖੜ੍ਹੇ ਕਰਦੀ ਹੈ..."।

ਪਿਛਲੀ ਖ਼ਬਰ ਟਰੰਪ, ਸ਼ੀ ਅਤੇ ਪੁਤਿਨ ਵਿਚਕਾਰ 33ਵੇਂ 'ਏਪੈਕ' ਆਰਥਿਕ ਨੇਤਾਵਾਂ ਦੇ ਸੰਮੇਲਨ ਦੌਰਾਨ ਤਿੰਨ-ਪੱਖੀ ਗੱਲਬਾਤ ਅਗਲੀ ਖ਼ਬਰ ਦੀਨਦਿਆਲ ਪੋਰਟ ਅਥਾਰਟੀ, ਕਾਂਡਲਾ ਨੂੰ "ਸਾਲ ਦਾ ਪ੍ਰਮੁੱਖ ਬੰਦਰਗਾਹ" ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ