18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਦਿੱਲੀ ਦੇ ਬੱਸ ਯਾਤਰੀਆਂ ਨੂੰ ਕਰਨਾ ਪੈ ਸਕਦਾ ਹੈ ਮੁਸ਼ਕਿਲਾਂ ਦਾ ਸਾਹਮਣਾ <br/>

ਅਜੀਤ ਡੈਸਕ 18-07-2025
ਨਵੀਂ ਦਿੱਲੀ, 17 ਜੁਲਾਈ (ਮਿਸਰਦੀਪ ਭਾਟੀਆ)-ਦਿੱਲੀ ਦੇ ਲੱਖਾਂ ਬੱਸ ਯਾਤਰੀਆਂ ਨੂੰ ਬੱਸਾਂ ਦੀ ਘਾਟ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਕਾਰਨ ਇਹ ਹੈ ਕਿ ਕਲੱਸਟਰ ਸਕੀਮ ਅਧੀਨ ਤਿੰਨ ਡਿਪੂਆਂ ਤੋਂ ਚੱਲਣ ਵਾਲੀਆਂ 533 ਬੱਸਾਂ ਨੂੰ ਬੁੱਧਵਾਰ ਤੋਂ ਇਕੋ ਸਮੇਂ ਸੜਕਾਂ ਤੋਂ ਹਟਾ ਦਿੱਤਾ ਗਿਆ ਹੈ | ਇਹ ਸਾਰੀਆਂ ਸੰਤਰੀ ਰੰਗ ਦੀਆਂ ਸਟੈਂਡਰਡ ਫਲੋਰ ਬੱਸਾਂ ਸਨ ਅਤੇ ਸੀ.ਐਨ.ਜੀ. ਨਾਲ ਚਲਦੀਆਂ ਸਨ | 10 ਸਾਲ ਤੋਂ ਵੱਧ ਪੁਰਾਣੀਆਂ ਹੋਣ ਕਰ ਕੇ ਇਨ੍ਹਾਂ ਨੂੰ ਹਟਾਇਆ ਗਿਆ ਹੈ | ਇਨ੍ਹਾਂ ਦੀ ਥਾਂ 'ਤੇ ਨਵੀਆਂ ਇਲੈਕਟਿ੍ਕ ਬੱਸਾਂ ਆਉਣਗੀਆਂ | ਫਿਲਹਾਲ, ਇੰਨੀ ਵੱਡੀ ਗਿਣਤੀ ਵਿਚ ਬੱਸਾਂ ਇਕੋ ਸਮੇਂ ਸੜਕਾਂ ਤੋਂ ਹਟਾਉਣ ਨਾਲ ਦਿੱਲੀ ਦੇ ਬੱਸ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਰ ਡਿਪੂ ਤੋਂ 295, ਸੀਮਾਪੁਰੀ ਡਿਪੂ ਤੋਂ 129 ਅਤੇ ਰਾਜਘਾਟ-3 ਡਿਪੂ ਤੋਂ 109 ਕਲੱਸਟਰ ਬੱਸਾਂ ਦਿੱਲੀ ਦੇ 56 ਵੱਖ-ਵੱਖ ਰੂਟਾਂ 'ਤੇ ਚਲਾਈਆਂ ਜਾ ਰਹੀਆਂ ਸਨ | ਇਨ੍ਹਾਂ ਵਿਚੋਂ ਬਹੁਤ ਸਾਰੇ ਰੂਟ ਦਿੱਲੀ ਦੇ ਦੂਰ-ਦੁਰਾਡੇ ਪੇਂਡੂ ਖੇਤਰਾਂ ਨੂੰ ਜੋੜਦੇ ਸਨ ਜਿੱਥੇ ਹੁਣ ਲੋਕਾਂ ਨੂੰ ਹੁਣ ਬੱਸਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਹਾਲਾਂਕਿ ਦਿੱਲੀ ਸਰਕਾਰ ਦਾ ਦਾਅਵਾ ਹੈ ਕਿ ਡੀ.ਟੀ.ਸੀ. ਅਤੇ ਕਲੱਸਟਰ ਸਕੀਮ ਦੇ ਬੇੜੇ ਲਈ ਹੁਣ ਨਵੀਆਂ ਇਲੈਕਟਿ੍ਕ ਬੱਸਾਂ ਆ ਰਹੀਆਂ ਹਨ | ਨਾਲ ਹੀ ਹੁਣ 600 ਤੋਂ ਵੱਧ 'ਦੇਵੀ' ਬੱਸਾਂ ਵੀ ਚੱਲ ਰਹੀਆਂ ਹਨ | ਇਸ ਲਈ ਅਜਿਹੀ ਸਥਿਤੀ ਵਿਚ ਯਾਤਰੀਆਂ ਨੂੰ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ |

ਪਿਛਲੀ ਖ਼ਬਰ ਧਮਕੀਆਂ ਭੇਜਣ ਵਾਲੇ ਲੋਕ ਵਰਚੁਅਲ ਪ੍ਰਾਈਵੇਟ ਨੈੱਟਵਰਕ ਅਤੇ ਡਾਰਕ ਵੈੱਬ ਦੀ ਕਰ ਰਹੇ ਹਨ ਵਰਤੋਂ- ਦਿੱਲੀ ਪੁਲਿਸ <br/> ਅਗਲੀ ਖ਼ਬਰ ਪਤਨੀ ਤੋਂ ਤੰਗ ਆ ਕੇ ਪਤੀ ਨੇ ਲਿਆ ਫਾਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।