18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪਤਨੀ ਤੋਂ ਤੰਗ ਆ ਕੇ ਪਤੀ ਨੇ ਲਿਆ ਫਾਹਾ

ਅਜੀਤ ਡੈਸਕ 18-07-2025
ਨਵੀਂ ਦਿੱਲੀ, 17 ਜੁਲਾਈ (ਮਿਸਰਦੀਪ ਭਾਟੀਆ)-ਦਿੱਲੀ ਦੇ ਨਿਹਾਲ ਵਿਹਾਰ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ | ਪੁਲਿਸ ਦੇ ਮੁਤਾਬਕ ਇੱਥੇ ਇਕ ਵਿਅਕਤੀ ਨੇ ਆਪਣੀ ਪਤਨੀ ਤੋਂ ਤੰਗ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ | ਵਿਅਕਤੀ ਨੇ ਫਾਹਾ ਲੈਣ ਤੋਂ ਪਹਿਲਾਂ ਇਕ ਵੀਡੀਓ ਰਿਕਾਰਡ ਕੀਤੀ ਅਤੇ ਉਸ ਵਿਚ ਉਸ ਨੇ ਦੱਸਿਆ ਕਿ ਆਖ਼ਰ ਉਹ ਇਹ ਕਦਮ ਕਿਉਂ ਚੁੱਕ ਰਿਹਾ ਹੈ | ਬਾਅਦ ਵਿਚ ਉਸ ਵਿਅਕਤੀ ਨੇ ਆਪਣੇ ਆਪ ਨੂੰ ਫਾਹਾ ਲੈਣ ਦੀ ਵੀ ਵੀਡੀਓ ਬਣਾਈ | ਪੁਲਿਸ ਨੇ ਮਿ੍ਤਕ ਦਾ ਪਛਾਣ ਸ਼ਾਕਿਬ ਵਜੋਂ ਕੀਤੀ ਹੈ, ਫਿਲਹਾਲ ਪੁਲਿਸ ਨੇ ਸ਼ਾਕਿਬ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਤੇਜ਼ ਦਿੱਤਾ ਹੈ | ਸ਼ਾਕਿਬ ਨੇ ਫਾਂਸੀ ਲਗਾਉਣ ਤੋਂ ਪਹਿਲਾਂ ਇਕ ਵੀਡੀਓ ਬਣਾਈ ਅਤੇ ਕਿਹਾ ਕਿ ਮੈਂ ਆਪਣੇ ਪਰਿਵਾਰ ਨੂੰ ਬੇਨਤੀ ਕਰਦਾ ਹਾਂ ਕਿ ਜੇ ਮੈਂ ਮਰ ਜਾਂਦਾ ਹਾਂ ਤਾਂ ਮੇਰਾ ਪੁੱਤਰ ਮੇਰੇ ਪਰਿਵਾਰ ਵਿਚ ਹੀ ਰਹੇ ਅਤੇ ਮੇਰੀ ਪਤਨੀ ਨੂੰ ਨਾ ਦਿੱਤਾ ਜਾਵੇ | ਮੈਂ ਨਹੀਂ ਚਾਹੁੰਦਾ ਕਿ ਮੇਰਾ ਪੁੱਤਰ ਮੇਰੇ ਵਾਂਗ ਹੀ ਦੁੱਖ ਝੱਲੇ | ਮੇਰੀ ਪਤਨੀ ਨੇ ਮੈਨੂੰ ਪਹਿਲਾਂ ਵੀ ਕਈ ਵਾਰ ਪੁਲਿਸ ਸਟੇਸ਼ਨ ਦੇ ਚੱਕਰ ਲਗਵਾਏ ਹਨ | ਮੈਂ ਇਸ ਸਭ ਦੇ ਬਾਅਦ ਵੀ ਕਰਜ਼ਾ ਉਤਾਰ ਰਿਹਾ ਹਾਂ | ਸ਼ਾਕਿਰ ਨੇ ਅੱਗੇ ਕਿਹਾ ਕਿ ਮੇਰੀ ਬੇਨਤੀ ਹੈ ਕਿ ਮੇਰੀ ਮੌਤ ਤੋਂ ਬਾਅਦ ਮੇਰਾ ਪੁੱਤਰ ਮੇਰੇ ਮਾਤਾ-ਪਿਤਾ ਪਾਸ ਰਹਿਣਾ ਚਾਹੀਦਾ ਹੈ | ਮੇਰੇ ਭਰਾ ਦੇ ਪਾਸ ਰਹਿਣਾ ਚਾਹੀਦਾ ਹੈ | ਮੈਂ ਆਪਣੇ ਪੁੱਤਰ ਨੂੰ ਆਪਣੀ ਪਤਨੀ ਕੋਲ ਨਹੀਂ ਛੱਡਣਾ ਚਾਹੁੰਦਾ ਕਿਉਂਕਿ ਇਸ ਦਾ ਮਾਮਲਾ ਬਿਲਕੁਲ ਵੱਖਰਾ ਹੈ | ਇਹ ਮਾਂ-ਧੀ ਕਿਰਾਏ 'ਤੇ ਰਹਿੰਦੀਆਂ ਹਨ | ਉਨ੍ਹਾਂ ਦਾ ਖਰਚਾ ਕਿਵੇਂ ਚੱਲ ਰਿਹਾ, ਮੈਨੂੰ ਨਹੀਂ ਪਤਾ | ਇਸ ਨੂੰ ਪੈਸਿਆਂ ਦੀ ਆਦਤ ਪੈ ਗਈ ਹੈ | ਮੈਨੂੰ ਮੇਰਾ ਪੁੱਤਰ ਮਿਲਣਾ ਚਾਹੀਦਾ ਹੈ | ਮੈਂ ਆਪਣੇ ਪੁੱਤਰ ਨੂੰ ਪਤਨੀ ਪਾਸ ਨਹੀਂ ਭੇਜਣਾ ਚਾਹੁੰਦਾ | ਇਹੀ ਮੇਰੀ ਆਖ਼ਰੀ ਇੱਛਾ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਪਿਛਲੇ ਦਿਨੀਂ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਲੋਕਾਂ ਖਾਸ ਕਰਕੇ ਮਰਦਾਂ ਨੇ ਵੀਡੀਓ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਕੇ ਖੁਦਕੁਸ਼ੀ ਕਰ ਲਈ ਸੀ | ਇਸ ਕੜੀ ਵਿਚ ਅਤੁਲ ਸੁਭਾਸ਼ ਦਾ ਮਾਮਲਾ ਬਹੁਤ ਚਰਚਾ ਵਿਚ ਰਿਹਾ | ਉਸ ਦੀ ਖੁਦਕੁਸ਼ੀ ਤੋਂ ਬਾਅਦ ਉਸਦੀ ਪਤਨੀ ਨੂੰ ਪੁਲਿਸ ਹਿਰਾਸਤ ਵਿਚ ਲੈ ਲਿਆ ਗਿਆ ਸੀ ਅਤੇ ਮਾਮਲਾ ਅਜੇ ਅਦਾਲਤ ਵਿਚ ਹੈ |

ਪਿਛਲੀ ਖ਼ਬਰ ਦਿੱਲੀ ਦੇ ਬੱਸ ਯਾਤਰੀਆਂ ਨੂੰ ਕਰਨਾ ਪੈ ਸਕਦਾ ਹੈ ਮੁਸ਼ਕਿਲਾਂ ਦਾ ਸਾਹਮਣਾ <br/> ਅਗਲੀ ਖ਼ਬਰ ਅੱਤਵਾਦੀ ਹਮਲੇ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਜਾਂਚ ਲਈ ਦਿੱਲੀ ਵਿਚ ਦੋ ਦਿਨ ਮੌਕ ਡਰਿੱਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।