18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਟਰੰਪ ਪਹਿਲੇ ਫੀਫਾ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ <br/>

ਅਜੀਤ ਡੈਸਕ 06-12-2025
ਵਾਸ਼ਿੰਗਟਨ, 5 ਦਸੰਬਰ (ਪੀ.ਟੀ.ਆਈ.)-2026 ਦੇ ਫੀਫਾ ਵਿਸ਼ਵ ਕੱਪ ਡਰਾਅ ਦÏਰਾਨ, ਇਕ ਅਜਿਹਾ ਪਲ ਉਭਰਿਆ ਜਿਸਨੇ ਖੇਡ ਖੇਤਰ ਨੂੰ ਰਾਜਨੀਤਿਕ ਸੁਰਖੀਆਂ 'ਚ ਲੈ ਲਿਆ | ਵਾਸ਼ਿੰਗਟਨ, ਡੀ.ਸੀ. ਦੇ ਕੈਨੇਡੀ ਸੈਂਟਰ ਵਿਖੇ ਕਰਵਾਏ ਇਕ ਸਮਾਰੋਹ 'ਚ, ਫੀਫਾ ਦੇ ਪ੍ਰਧਾਨ ਗਿਆਨੀ ਇਨਫੈਂਟੀਨੋ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਹਿਲਾ ਫੀਫਾ ਸ਼ਾਂਤੀ ਪੁਰਸਕਾਰ ਦਿੱਤਾ | ਇਹ ਪੁਰਸਕਾਰ ਪਹਿਲੀ ਵਾਰ ਪੇਸ਼ ਕੀਤਾ ਜਾ ਰਿਹਾ ਹੈ ਤੇ ਫੀਫਾ ਦੇ ਅਨੁਸਾਰ, ਇਸਦਾ ਉਦੇਸ਼ ਉਨ੍ਹਾਂ ਵਿਅਕਤੀਆਂ ਨੂੰ ਸਨਮਾਨਿਤ ਕਰਨਾ ਹੈ ਜਿਨ੍ਹਾਂ ਨੇ ਸ਼ਾਂਤੀ ਨੂੰ ਅੱਗੇ ਵਧਾਉਣ ਅਤੇ ਦੁਨੀਆ ਦੇ ਲੋਕਾਂ ਨੂੰ ਜੋੜਨ ਲਈ ਅਸਾਧਾਰਨ ਤੇ ਵਿਲੱਖਣ ਕਦਮ ਚੁੱਕੇ ਹਨ | ਘੋਸ਼ਣਾ ਦੇ ਨਾਲ ਇਕ ਵਿਸ਼ੇਸ਼ ਵੀਡੀਓ ਵੀ ਜਾਰੀ ਕੀਤਾ ਗਿਆ | ਜਿਸ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸਮੇਤ ਕਈ ਵਿਸ਼ਵ ਨੇਤਾਵਾਂ ਦੀਆਂ ਕਲਿੱਪਾਂ ਸ਼ਾਮਲ ਸਨ | ਵੀਡੀਓ ਨੇ ਟਰੰਪ ਨੂੰ ਸ਼ਾਂਤੀ ਵਾਰਤਾ ਨੂੰ ਸੁਵਿਧਾਜਨਕ ਬਣਾਉਣ, ਟਕਰਾਵਾਂ ਨੂੰ ਰੋਕਣ ਤੇ ਕੂਟਨੀਤੀ ਨੂੰ ਵਧਾਉਣ ਦੇ ਉਨ੍ਹਾਂ ਦੇ ਯਤਨਾਂ ਦਾ ਸਿਹਰਾ ਦਿੱਤਾ | ਜਿਸ 'ਚ ਕਿਹਾ ਗਿਆ ਕਿ ਟਰੰਪ ਨੇ ਦੁਨੀਆ ਭਰ ਵਿੱਚ ਸ਼ਾਂਤੀ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ |

ਪਿਛਲੀ ਖ਼ਬਰ ਤਸਵੀਰਾਂ/ਰਾਸ਼ਟਰੀ-ਅੰਤਰਰਾਸ਼ਟਰੀ ਅਗਲੀ ਖ਼ਬਰ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਭਾਰਤ ਬੈਲਜੀਅਮ ਨੂੰ ਹਰਾ ਕੇ ਸੈਮੀਫਾਈਨਲ 'ਚ ਪੁੱਜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।