18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਯੂ.ਕੇ. 'ਚ ਬਰਤਾਨਵੀ-ਸਿੱਖ ਕਾਰੋਬਾਰੀ 'ਤੇ ਵਿੱਤੀ ਪਾਬੰਦੀਆਂ ਲੱਗੀਆਂ <br/>

ਅਜੀਤ ਡੈਸਕ 06-12-2025
ਲੰਡਨ, 5 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਸਰਕਾਰ ਨੇ ਇਕ ਬਰਤਾਨਵੀ ਸਿੱਖ ਕਾਰੋਬਾਰੀ ਤੇ ਉਸ ਨਾਲ ਜੁੜੇ ਇਕ ਸਮੂਹ ਵਿਰੁੱਧ ਦੇਸ਼ ਦੇ 'ਘਰੇਲੂ ਵਿਰੋਧੀ-ਅੱਤਵਾਦ ਪ੍ਰਣਾਲੀ' ਦੀ ਪਹਿਲੀ ਵਰਤੋਂ 'ਚ ਖਾਲਿਸਤਾਨ ਪੱਖੀ ਸਮੂਹ ਬੱਬਰ ਖਾਲਸਾ ਦੀ ਵਿੱਤੀ ਮਦਦ ਦੇ ਮਾਮਲੇ 'ਚ ਪਾਬੰਦੀਆਂ ਦਾ ਐਲਾਨ ਕੀਤਾ ਹੈ | ਯੂ.ਕੇ. ਦੇ ਵਿੱਤੀ ਵਿਭਾਗ ਨੇ ਕਿਹਾ ਕਿ ਪੰਜਾਬ ਵਾਰੀਅਰਜ਼ ਸਪੋਰਟਸ ਇਨਵੈਸਟਮੈਂਟ ਫਰਮ ਨਾਲ ਜੁੜੇ ਗੁਰਪ੍ਰੀਤ ਸਿੰਘ ਰੀਹਲ ਨੂੰ ਜਾਇਦਾਦ ਫ੍ਰੀਜ਼ ਤੇ ਡਾਇਰੈਕਟਰ ਅਯੋਗਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਸ 'ਤੇ ਖਾਲਿਸਤਾਨੀ ਸੰਗਠਨਾਂ ਨਾਲ ਸਬੰਧ ਹੋਣ ਦਾ ਸ਼ੱਕ ਹੈ | ਇਸ ਤੋਂ ਇਲਾਵਾ ਬੱਬਰ ਖਾਲਸਾ 'ਬੱਬਰ ਅਕਾਲੀ ਲਹਿਰ' ਨਾਲ ਕਥਿਤ ਸਬੰਧਾਂ ਕਾਰਨ ਗੁਰਪ੍ਰੀਤ ਤੇ ਪਾਬੰਦੀਆਂ ਦਾ ਐਲਾਨ ਕੀਤਾ ਹੈ | ਬੱਬਰ ਖਾਲਸਾ ਪੰਜਾਬ, ਭਾਰਤ 'ਚ ਆਜ਼ਾਦ ਸਿੱਖ ਰਾਜ ਸਥਾਪਿਤ ਕਰਨ ਲਈ ਸਰਗਰਮ ਹੈ, ਇਹਨਾਂ ਗਰੁੱਪਾਂ ਨੂੰ ਯੂ.ਕੇ. ਵਿਚ ਪਾਬੰਦਸ਼ੁਦਾ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ | ਐਚ ਐਮ ਟ੍ਰੇਜ਼ਰੀ ਦੇ ਬੁਲਾਰੇ ਨੇ ਕਿਹਾ ਕਿ ਰੀਹਲ 'ਤੇ ਜਿਹਨਾਂ ਸੰਗਠਨਾਂ ਨਾਲ ਸਬੰਧ ਹੈ ਉਹਨਾਂ ਸੰਗਠਨਾਂ ਨੂੰ ਉਤਸ਼ਾਹਿਤ ਕਰਨ, ਭਰਤੀ ਗਤੀਵਿਧੀਆਂ, ਵਿੱਤੀ ਸਹਾਇਤਾ ਪ੍ਰਦਾਨ ਕਰਨਾ ਸ਼ਾਮਿਲ ਹੈ ਜਿਸ 'ਚ ਹਥਿਆਰ ਤੇ ਹੋਰ ਸਮੱਗਰੀ ਖਰੀਦਣਾ ਸ਼ਾਮਿਲ ਹੈ |

ਪਿਛਲੀ ਖ਼ਬਰ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਭਾਰਤ ਬੈਲਜੀਅਮ ਨੂੰ ਹਰਾ ਕੇ ਸੈਮੀਫਾਈਨਲ 'ਚ ਪੁੱਜਾ <br/> ਅਗਲੀ ਖ਼ਬਰ ਬਰਤਾਨੀਆ ਦੀ ਰਾਜਕੁਮਾਰੀ ਵਲੋਂ ਪੰਜਾਬੀਆਂ ਦੇ ਭੰਗੜੇ ਦੀ ਸ਼ਲਾਘਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।