28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਗੁਜਰਾਤੀਆਂ ਨੇ ਸੰਘੀ ਏਜੰਟ ਬਣ ਕੇ 6 ਲੱਖ ਡਾਲਰ ਤੋਂ ਵੱਧ ਦੀ ਮਾਰੀ ਠੱਗੀ <br/>

ਅਜੀਤ ਡੈਸਕ 03-12-2025
ਸੈਕਰਾਮੈਂਟੋ, 2 ਦਸੰਬਰ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੇ 2 ਵਿਅਕਤੀਆਂ ਵਲੋਂ ਸੰਘੀ ਏਜੰਟ ਬਣ ਕੇ ਇਕ ਬਜ਼ੁਰਗ ਅÏਰਤ ਨਾਲ 6,53,000 ਡਾਲਰ ਦੀ ਠੱਗੀ ਮਾਰੀ ਗਈ | ਇਹ ਮਾਮਲਾ ਕੇਨੋਸ਼ਾ ਕਾਊਾਟੀ ਦੇ ਅਧਿਕਾਰੀਆਂ ਦੀ ਜਾਂਚ ਉਪਰੰਤ ਸਾਹਮਣੇ ਆਇਆ ਹੈ¢ ਵਿਸਕਾਨਸਿਨ ਅਧਿਕਾਰੀਆਂ ਅਨੁਸਾਰ ਦੋਵਾਂ ਵਿਅਕਤੀਆਂ ਦਾ ਕੌਮਾਂਤਰੀ ਪੱਧਰ 'ਤੇ ਸੰਪਰਕ ਹੈ ਤੇ ਇਨ੍ਹਾਂ ਵਲੋਂ ਠੱਗੇ ਗਏ ਜਿਆਦਾਤਰ ਪੈਸੇ ਅਮਰੀਕਾ ਤੋਂ ਬਾਹਰ ਭੇਜੇ ਜਾ ਚੁੱਕੇ ਹਨ ¢ ਜਗਦੀਸ਼ ਕੁਮਾਰ ਨੰਦਨੀ ਤੇ ਚਿੰਤਨ ਠਾਕਰ ਜੋ ਮੂਲ ਰੂਪ ਵਿੱਚ ਗੁਜਰਾਤ ਨਾਲ ਸਬੰਧਿਤ ਹਨ, ਵਿਰੁੱਧ ਦਾਇਰ ਮਾਮਲੇ ਵਿਚ 1 ਲੱਖ ਡਾਲਰ ਤੋਂ ਵਧ ਦੀ ਹਵਾਲਾ ਰਾਸ਼ੀ ਤੇ 1 ਲੱਖ ਡਾਲਰ ਤੋਂ ਵਧ ਜਾਇਦਾਦ ਦੀ ਚੋਰੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ¢ ਜਾਂਚਕਾਰਾਂ ਅਨੁਸਾਰ ਪੀੜਤਾ ਨੂੰ ਇਕ ਵਿਅਕਤੀ ਨੇ ਫੋਨ ਉਪਰ ਆਪਣੇ-ਆਪ ਨੂੰ ਸੰਘੀ ਏਜੰਟ ਦੱਸ ਕੇ ਕਿਹਾ ਕਿ ਉਸ ਦਾ ਬੈਂਕ ਖਾਤਾ ਹੈਕ ਕਰ ਲਿਆ | ਔਰਤ ਇਨ੍ਹਾਂ ਦੇ ਝਾਂਸੇ ਵਿਚ ਆ ਗਈ ਤੇ ਉਸ ਨੇ 1 ਮਾਰਚ ਨੂੰ ਸੋਨੇ ਦੇ ਰੂਪ ਵਿਚ 3,32,750 ਡਾਲਰ ਤੇ 15 ਮਾਰਚ ਨੂੰ 1,39,500 ਡਾਲਰ ਸੋਨੇ ਦੇ ਰੂਪ ਵਿਚ ਆਪਣੇ ਕੇਨੋਸ਼ਾ ਸਥਿੱਤ ਘਰ ਵਿਚ ਇਨ੍ਹਾਂ ਨੂੰ ਸੌਂਪ ਦਿੱਤੇ ¢ ਅÏਰਤ ਦਾ ਕੁਲ ਨੁਕਸਾਨ 6,53,000 ਡਾਲਰ ਤੋਂ ਵਧ ਦਾ ਹੋਇਆ¢ ਐਡੀਸਨ, ਇਲੀਨੋਇਸ ਪੁਲਿਸ ਨੇ ਨੰਦਨੀ ਨੂੰ ਗਿ੍ਫਤਾਰ ਕਰ ਲਿਆ ਹੈ ਜਿਸ ਨੇ ਮੰਨਿਆ ਕਿ ਉਸ ਨੇ ਔਰਤ ਦੇ ਘਰੋਂ ਸੋਨਾ ਲਿਆ ਹੈ¢ ਉਸ ਨੇ ਆਪਣੇ ਦੂਜੇ ਸਾਥੀ ਦਾ ਨਾਂਅ ਠਾਕਰ ਦੱਸਿਆ ਜੋ ਅਜੇ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ¢

ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਚਾਈਨਾ ਡੋਰ ਵੇਚਣ, ਖ਼ਰੀਦਣ, ਸਟੋਰ ਕਰਨ ਤੇ ਵਰਤਣ 'ਤੇ ਮੁਕੰਮਲ ਪਾਬੰਦੀ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਕਲਤੂਰਾ ਸਿੱਖ ਇਟਲੀ ਵਲੋਂ ਨਵੇਂ ਸਾਲ 2026 ਦਾ ਕਲੰਡਰ ਜਾਰੀ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।