ਸਾਨ ਫਰਾਂਸਿਸਕੋ, 2 ਦਸੰਬਰ (ਐਸ ਅਸ਼ੋਕ ਭੌਰਾ)-ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਅਮਰੀਕਾ ਦੇ ਇਲੀਨੋਇਸ ਵਿਚ 825 ਨੌਰਥ ਕ੍ਰਿਸਟੀਆਨਾ ਐਵੇਨਿਊ ਵਿਖੇ ਸਥਿਤ ਸੈਲਵੇਸ਼ਨ ਫੌਜੀ ਸੈਂਟਰ ਵਿਖੇ ਥੈਂਕਸਗਿਵਿੰਗ ਦਿਵਸ 'ਤੇ ਸਿੱਖ ਫਲਸਫਾ ਤੇ ਗੁਰੂ ਸਾਹਿਬ ਦੇ 'ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ' ਦੇ ਸਿਧਾਂਤ ਅਨੁਸਾਰ ਲੋੜਵੰਦਾਂ ਲਈ ਭੋਜਨ ਦੀ ਸੇਵਾ ਪੂਰੀ ਸ਼ਰਧਾ ਨਾਲ ਕੀਤੀ ਗਈ ¢ ਵੱਡੀ ਗਿਣਤੀ ਵਿਚ ਆਏ ਲੋਕਾਂ ਨੂੰ ਸੈਲਵੇਸ਼ਨ ਆਰਮੀ ਸੈਂਟਰ 'ਚ ਪੈਕ ਕੀਤਾ ਭੋਜਨ ਪ੍ਰਦਾਨ ਕੀਤਾ ਗਿਆ ¢ ਇਸ ਸਮਾਗਮ ਲਈ ਹਰ ਧਰਮ ਦੇ ਲੋਕ ਸਵੈ-ਇੱਛਾ ਨਾਲ ਪੈਸੇ ਅਤੇ ਮਿਹਨਤ ਦਾ ਯੋਗਦਾਨ ਪਾਉਂਦੇ ਹਨ ¢ ਇਹ ਥੈਂਕਸਗਿਵਿੰਗ ਲਈ ਇੱਕ ਰਵਾਇਤੀ ਭੋਜਨ ਹੈ¢ ਸਿੱਖ ਭਾਈਚਾਰੇ ਦੇ ਮੈਂਬਰਾਂ ਅਤੇ ਪਰਿਵਾਰਕ ਦੋਸਤਾਂ ਦੁਆਰਾ ਡੱਬਾਬੰਦ ਭੋਜਨ ਨਾਲ ਭਰੀ ਇੱਕ ਕਾਰਗੋ ਵੈਨ ਦਾਨ ਕੀਤੀ ਗਈ ਤੇ ਕੁਝ ਮੈਂਬਰਾਂ ਨੇ ਇਕੱਤਰ ਕੀਤੇ 1600 ਡਾਲਰ ਦਾ ਚੈੱਕ ਸੈਲਵੇਸ਼ਨ ਆਰਮੀ ਦੇ ਕੈਪਟਨ ਨਿੱਕੀ ਹਿਊਜ਼ ਅਤੇ ਕੈਪਟਨ ਕੋਰੀ ਹਿਊਜ਼ ਨੂੰ ਸੌਂਪਿਆ¢ ਕੈਪਟਨ ਨਿੱਕੀ ਹਿਊਜ਼ ਅਤੇ ਕੈਪਟਨ ਕੋਰੀ ਹਿਊਜ਼ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਦਾ ਉਨ੍ਹਾਂ ਦੀਆਂ ਨਿਰੰਤਰ ਸੇਵਾਵਾਂ, ਭੋਜਨ ਅਤੇ ਨਕਦ ਯੋਗਦਾਨ ਲਈ ਧੰਨਵਾਦ ਕੀਤਾ¢ ਸਿੱਖ ਭਾਈਚਾਰੇ ਦੇ ਮੈਂਬਰਾਂ ਵਲੋਂ ਸਿੱਖਾਂ ਅਤੇ ਹੋਰ ਭਾਈਚਾਰਿਆਂ ਦੇ ਹਰੇਕ ਮੈਂਬਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇੱਕ ਨੇਕ ਕੰਮ ਲਈ ਆਪਣਾ ਸਮਾਂ ਅਤੇ ਮਿਹਨਤ ਦੀ ਕਮਾਈ ਦਾ ਯੋਗਦਾਨ ਪਾਇਆ ਤੇ ਅਹਿਦ ਕੀਤਾ ਕਿ ਉਹ ਆਉਣ ਵਾਲੇ ਸਾਲਾਂ ਵਿਚ ਆਪਣੀ ਸੇਵਾ ਜਾਰੀ ਇਵੇਂ ਜਾਰੀ ਰੱਖਣਗੇ ¢