ਨਵੀਂ ਦਿੱਲੀ, 2 ਦਸੰਬਰ (ਪੀ.ਟੀ.ਆਈ.)-ਡੀ.ਡੀ.ਸੀ.ਏ. ਦੇ ਪ੍ਰਧਾਨ ਰੋਹਨ ਜੇਤਲੀ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਭਾਰਤੀ ਸੁਪਰਸਟਾਰ ਵਿਰਾਟ ਕੋਹਲੀ ਨੇ ਮੰਗਲਵਾਰ ਨੂੰ 24 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਵਿਜੇ ਹਜ਼ਾਰੇ ਟਰਾਫੀ ਵਿਚ ਖੇਡਣ ਲਈ ਆਪਣੀ ਉਪਲਬਧਤਾ ਦੀ ਪੁਸ਼ਟੀ ਕੀਤੀ | ਭਾਰਤ ਲਈ ਇੱਕ ਫਾਰਮੈਟ ਦਾ ਖਿਡਾਰੀ ਕੋਹਲੀ ਇਸ ਸਮੇਂ ਦੱਖਣੀ ਅਫਰੀਕਾ ਵਿਰੁੱਧ ਇੱਕ ਰੋਜ਼ਾ ਲੜੀ ਵਿਚ ਰੁੱਝਿਆ ਹੋਇਆ ਹੈ | ਫਰਵਰੀ 2010 ਵਿਚ ਸਰਵਿਸਿਜ਼ ਵਿਰੁੱਧ ਖੇਡਣ ਤੋਂ ਬਾਅਦ ਪਹਿਲੀ ਵਾਰ ਹਜ਼ਾਰੇ ਟਰਾਫੀ ਵਿਚ ਵਾਪਸੀ ਕਰ ਰਿਹਾ ਹੈ | 37 ਸਾਲਾ ਖਿਡਾਰੀ ਨੇ ਰਾਂਚੀ ਵਿਚ ਲੜੀ ਦੇ ਸ਼ੁਰੂਆਤੀ ਮੈਚ ਵਿਚ ਆਪਣਾ 52ਵਾਂ ਸੈਂਕੜਾ ਲਗਾਇਆ, ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਖੇਡ ਦਾ ਸਿਰਫ਼ ਇੱਕ ਵਰਜਨ ਖੇਡਣ ਦੇ ਬਾਵਜੂਦ ਹਮੇਸ਼ਾ ਵਾਂਗ ਤਿੱਖਾ ਰਹਿੰਦਾ ਹੈ | ਦਿੱਲੀ 24 ਦਸੰਬਰ ਨੂੰ ਬੈਂਗਲੁਰੂ ਵਿਚ ਆਂਧਰਾ ਪ੍ਰਦੇਸ਼ ਵਿਰੁੱਧ ਆਪਣੀ ਵਿਜੇ ਹਜ਼ਾਰੇ ਮੁਹਿੰਮ ਦੀ ਸ਼ੁਰੂਆਤ ਕਰੇਗੀ |
ਵਿਰਾਟ ਕੋਹਲੀ ਖੇਡਣਗੇ ਵਿਜੇ ਹਜ਼ਾਰੇ ਟਰਾਫੀ <br/>
ਅਜੀਤ ਡੈਸਕ
03-12-2025