29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਮਾਡਰਨ ਗਰੁੱਪ ਆਫ਼ ਕਾਲਜਿਜ਼ ਪੰਡੋਰੀ ਭਗਤ ਵਿਖੇ ਸਾਬਕਾ ਵਿਦਿਆਰਥੀਆਂ ਦੀ ਐਲੂਮਨੀ ਮੀਟ ਕਰਵਾਈ <br/>

ਅਜੀਤ ਡੈਸਕ 03-12-2025
ਭੰਗਾਲਾ, 2 ਦਸੰਬਰ (ਬਲਵਿੰਦਰਜੀਤ ਸਿੰਘ ਸੈਣੀ)- ਮਾਡਰਨ ਗਰੁੱਪ ਆਫ਼ ਕਾਲਜਿਜ ਪੰਡੋਰੀ ਭਗਤ ਵਿਖੇ ਯੂਥ ਵੈੱਲਫੇਅਰ ਪ੍ਰੋਗਰਾਮ ਅਧੀਨ ਸਾਬਕਾ ਵਿਦਿਆਰਥੀਆਂ ਦੀ ਐਲੂਮਨੀ ਮੀਟ ਕਰਵਾਈ ਗਈ | 2022-2025 ਬੈਚ ਦੇ 60 ਤੋਂ ਵੱਧ ਐਲੂਮਨਾਈ ਨੇ ਸ਼ਿਰਕਤ ਕੀਤੀ ਅਤੇ ਆਪਣੇ ਕਾਲਜ ਦਿਨਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ | ਸਟੇਜ ਸੰਚਾਲਨ ਦਾ ਕੰਮ ਸਿਮਰਨਜੀਤ ਕੌਰ, ਤਨਮੀਤ ਕੌਰ ਅਤੇ ਸਲੋਨੀ ਨੇ ਬਾਖ਼ੂਬੀ ਨਿਭਾਇਆ | ਸਾਬਕਾ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਮੌਜੂਦਾ ਵਿਦਿਆਰਥੀਆਂ ਨੂੰ ਕੈਰੀਅਰ ਸਬੰਧੀ ਮਾਰਗ ਦਰਸ਼ਨ ਦਿੱਤਾ | ਪਿ੍ੰਸੀਪਲ ਡਾ. ਜਤਿੰਦਰ ਕੁਮਾਰ ਨੇ ਕਿਹਾ ਕਿ ਐਲੂਮਨਾਈ ਸਾਡੀ ਸਭ ਤੋਂ ਵੱਡੀ ਤਾਕਤ ਹਨ ਜਿਨ੍ਹਾਂ ਦੀ ਬਦੌਲਤ ਮੌਜੂਦਾ ਵਿਦਿਆਰਥੀਆਂ ਲਈ ਨਵੇਂ ਰਾਹ ਅਤੇ ਸੰਸਥਾ ਦਾ ਵਿਕਾਸ ਸੁਨਿਸ਼ਚਿਤ ਹੁੰਦਾ ਹੈ | ਕੈਂਪਸ ਡਾਇਰੈਕਟਰ ਡਾ. ਵਿਜੈਤਾ ਸ਼ਰਮਾ ਨੇ ਇਸ ਮੀਟ ਨੂੰ ਨਵੇਂ ਵਿਦਿਆਰਥੀਆਂ ਲਈ ਮਾਰਗ ਦਰਸ਼ਨ ਦਾ ਪ੍ਰਮੁੱਖ ਸਰੋਤ ਦੱਸਿਆ | ਚੇਅਰਮੈਨ ਸ. ਸੁਰਜੀਤ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਅਰਸ਼ਦੀਪ ਸਿੰਘ ਅਤੇ ਡਾਇਰੈਕਟਰ ਐਡਮਨਿਸਟਰੇਸ਼ਨ ਸ੍ਰੀਮਤੀ ਦੀਪਿੰਦਰ ਕੌਰ ਨੇ ਵੀ ਸੰਬੋਧਨ ਕੀਤਾ | ਸਮਾਗਮ ਵਿਚ ਸਾਬਕਾ ਵਿਦਿਆਰਥੀਆਂ ਨੂੰ ਮੋਮੈਂਟੋਜ਼ ਦੇ ਕੇ ਸਨਮਾਨਿਤ ਕੀਤਾ ਗਿਆ | ਡੀਨ ਸਟੂਡੈਂਟ ਵੈੱਲਫੇਅਰ ਡਾ. ਕਮਲ ਕਿਸ਼ੋਰ, ਡੀਨ ਅਕੈਡਮਿਕਸ ਸ. ਸੁਖਜਿੰਦਰ ਸਿੰਘ ਅਤੇ ਫੈਕਲਟੀ ਮੈਂਬਰ ਵੱਡੀ ਗਿਣਤੀ ਵਿਚ ਮੌਜੂਦ ਰਹੇ | ਇਹ ਮੀਟ ਸੰਸਥਾ ਤੇ ਐਲੂਮਨਾਈ ਵਿਚਕਾਰ ਮਜ਼ਬੂਤ ਬੰਧਨ ਦਾ ਪ੍ਰਤੀਕ ਬਣਦਿਆਂ ਸਮਾਪਤ ਹੋਈ |

ਪਿਛਲੀ ਖ਼ਬਰ ਗੁਰੂ ਨਾਨਕ ਸੇਵਾ ਸੁਸਾਇਟੀ ਵਲੋਂ ਗ਼ਰੀਬ ਪਰਿਵਾਰ ਦੀ 11000 ਰੁਪਏ ਮਾਇਕ ਸਹਾਇਤਾ <br/> ਅਗਲੀ ਖ਼ਬਰ ਅਮਰੀਕੀ ਸਿੱਖ ਭਾਈਚਾਰੇ ਨੇ 'ਥੈਂਕਸਗਿਵਿੰਗ ਡੇਅ' ਮੌਕੇ ਇਲੀਨੋਇਸ ਸਾਲਵੇਸ਼ਨ ਫੌਜੀ ਸੈਂਟਰ ਵਿਖੇ ਕੀਤੀ ਭੋਜਨ ਦੀ ਸੇਵਾ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।