29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਜੌਹਲ ਸੰਬੰਧੀ ਅਪਡੇਟ ਲਈ 150 ਤੋਂ ਵੱਧ ਸੰਸਦ ਮੈਂਬਰਾਂ ਨੂੰ ਪੱਤਰ

ਅਜੀਤ ਡੈਸਕ 03-12-2025
ਲੰਡਨ, 2 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਿਛਲੇ ਛੇ ਦਿਨਾਂ ਵਿਚ ਸੈਂਕੜੇ ਹਲਕਿਆਂ ਦੇ ਸਿੱਖਾਂ ਅਤੇ ਸੰਸਥਾਵਾਂ ਨੇ 150 ਤੋਂ ਵੱਧ ਸੰਸਦ ਮੈਂਬਰਾਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਵਿਦੇਸ਼ ਮੰਤਰੀ ਯੁਵੇਟ ਕੂਪਰ ਨੂੰ ਬਿ੍ਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਰਿਹਾਈ ਅਤੇ ਵਾਪਸੀ ਨੂੰ ਸੁਰੱਖਿਅਤ ਕਰਨ ਲਈ ਹੁਣ ਤੱਕ ਦੇ ਕੂਟਨੀਤਕ ਯਤਨਾਂ ਦੀ ਜਾਣਕਾਰੀ ਦੇਣ ਦੀ ਮੰਗ ਕਰਨ ¢ ਜਗਤਾਰ 8 ਸਾਲਾਂ ਤੋਂ ਵੱਧ ਸਮੇਂ ਤੋਂ ਇੱਕ ਭਾਰਤੀ ਜੇਲ੍ਹ ਵਿਚ ਹਨ ¢ ਸੰਸਦ ਮੈਂਬਰਾਂ ਵਲੋਂ ਵੀਰਵਾਰ ਨੂੰ ਹਾਊਸ ਆਫ਼ ਕਾਮਨਜ਼ ਵਿਚ ਇਸ ਮਾਮਲੇ ਨੂੰ ਉਠਾਉਣ ਦੀ ਸੰਭਾਵਨਾ ਹੈ | ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕਈ ਸੰਸਦ ਮੈਂਬਰਾਂ ਨੇ ਵਾਅਦਾ ਕੀਤਾ ਹੈ ਕਿ ਉਹ ਵਿਦੇਸ਼ ਮੰਤਰੀ ਨੂੰ ਜਗਤਾਰ ਸਿੰਘ ਜੌਹਲ ਦੇ ਮਾਮਲੇ ਵਿਚ ਕੀਤੀ ਗਈ ਕੂਟਨੀਤਕ ਕਾਰਵਾਈ ਬਾਰੇ ਸਦਨ ਨੂੰ ਰਸਮੀ ਅਪਡੇਟ ਦੇਣ ਲਈ ਕਹਿਣਗੇ |

ਪਿਛਲੀ ਖ਼ਬਰ ਈ.ਡੀ. ਵਲੋਂ ਆਨਲਾਈਨ ਸੱਟੇਬਾਜ਼ੀ ਐਪ ਮਾਮਲੇ ਵਿਚ ਅਦਾਕਾਰਾ ਨੇਹਾ ਸ਼ਰਮਾ ਕੋਲੋਂ ਪੁੱਛਗਿੱਛ ਅਗਲੀ ਖ਼ਬਰ 'ਪੰਜਾਬੀ ਹੈਰੀਟੇਜ ਸੱਥ' ਸਾਹਿਤਕ ਰਸਾਲਾ ਸਿਡਨੀ ਵਿਚ ਲੋਕ ਅਰਪਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।