29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

'ਪੰਜਾਬੀ ਹੈਰੀਟੇਜ ਸੱਥ' ਸਾਹਿਤਕ ਰਸਾਲਾ ਸਿਡਨੀ ਵਿਚ ਲੋਕ ਅਰਪਣ <br/>

ਅਜੀਤ ਡੈਸਕ 03-12-2025
ਸਿਡਨੀ, 2 ਦਸੰਬਰ (ਹਰਕੀਰਤ ਸਿੰਘ ਸੰਧਰ)-ਪੰਜਾਬੀ ਹੈਰੀਟੇਜ ਆਫ ਆਸਟ੍ਰੇਲੀਆ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਲਈ ਬਿਹਤਰ ਕਾਰਜ ਕਰਦੀ ਆ ਰਹੀ ਹੈ ¢ ਇਸੇ ਤਹਿਤ ਪੰਜਾਬੀ ਹੈਰੀਟੇਜ ਵਲੋਂ ਪੰਜਾਬੀ ਹੈਰੀਟੇਜ ਸੱਥ ਨਾਮੀ ਰਸਾਲੇ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਦਾ ਪਹਿਲਾ ਅੰਕ ਸਹਿਤਕ ਸ਼ਖਸ਼ੀਅਤਾਂ ਦੇ ਹੱਥਾਂ ਤੱਕ ਅਪੜਦਾ ਕੀਤਾ ¢ ਮੈਗਜ਼ੀਨ ਦੇ ਸੰਪਾਦਕ ਨੇ ਦੱਸਿਆ ਕਿ ਇਹ ਰਸਾਲਾ ਨਿਰੋਲ ਸਾਹਿਤਕ ਹੋਵੇਗਾ ਅਤੇ ਇਸ ਵਿਚ ਕੁਝ ਨਵੇਂ ਅਤੇ ਪੁਰਾਣੇ ਲੇਖਕਾਂ ਦੀਆਂ ਰਚਨਾਵਾਂ, ਲੇਖ, ਗੀਤ, ਗਜ਼ਲ, ਕਵਿਤਾ ਆਦਿ ਹੋਣਗੇ ¢ ਭਖਦੇ ਮਸਲਿਆਂ ਸੰਬੰਧੀ ਖਾਸ ਲੇਖ ਗੌਤਮ ਕਪਿਲ ਦੀ ਕਲਮ ਵਿਚੋਂ ਹਰ ਵਾਰ ਲਿਖਿਆ ਜਾਵੇਗਾ ¢ ਪਹਿਲੇ ਰਸਾਲੇ ਵਿਚ 70 ਤੋਂ ਉੱਪਰ ਲੇਖਕਾਂ ਦੀਆਂ ਰਚਨਾਵਾਂ ਛਪੀਆਂ ਹਨ ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਵਰਿਆਮ ਸਿੰਘ ਸੰਧੂ, ਬਲਦੇਵ ਸਿੰਘ ਸੜਕਨਾਮਾ, ਹਰਪ੍ਰੀਤ ਸਿੰਘ ਜਵੰਦਾ, ਅਫਜਲ ਸਾਹਿਰ, ਜਨਮੇਜਾ ਸਿੰਘ ਜੌਹਲ, ਸਗੀਰ ਤਬੁੱਸਮ ਨਾਮ ਮੁੱਖ ਤੌਰ 'ਤੇ ਹਨ ¢ ਪੰਜਾਬੀ ਦੇ ਉੱਘੇ ਗੀਤਕਾਰ ਜਸਵੀਰ ਗੁਣਾਚਾਰੀਆਂ ਵਲੋਂ ਇਸ ਰਸਾਲੇ ਨੂੰ ਲੋਕ ਅਰਪਿਤ ਕੀਤਾ ਗਿਆ ¢ ਸਿੱਖ ਅਜਾਇਬ ਕਰ ਸਿਡਨੀ ਵਿਖੇ ਹੋਏ ਇਸ ਲੋਕ ਅਰਪਿਤ ਸਮਾਗਮ ਵਿਖੇ ਅਹਿਮ ਸ਼ਖਸ਼ੀਅਤ ਨੇ ਇਸ ਰਸਾਲੇ ਅਤੇ ਇਸ ਕਾਰਜ ਨੂੰ ਪੰਜਾਬੀ ਭਾਸ਼ਾ ਦਾ ਇੱਕ ਹੋਰ ਮੀਲ ਪੱਥਰ ਦੱਸਿਆ ¢ ਸੱਤ ਸਾਲ ਦੇ ਬੱਚਿਆਂ ਤੋਂ ਲੈ ਕੇ 80 ਸਾਲ ਤੇ ਲੇਖਕਾਂ ਦੀਆਂ ਲਿਖਤਾਂ ਇਸ ਰਸਾਲੇ ਵਿੱਚ ਦਰਜ ਹਨ ਅਤੇ ਪੰਜਾਬੀ ਭਾਸ਼ਾ ਦੇ ਸਾਰੇ ਰੰਗਾਂ ਨੂੰ ਪੇਸ਼ਕਰਨ ਦੀ ਕੋਸ਼ਿਸ਼ ਕੀਤੀ ਹੈ¢ ਜਸਵੀਰ ਗੁਣਾਚੋਰੀਆ ਵਲੋਂ ਰਿਸ ਰਸਾਲੇ ਨਿਰੰਤਰ ਜੁੜਨ ਅਤੇ ਲਿਖਣ ਦੀ ਗੱਲ ਵੀ ਕਹੀ ¢ ਵਰਨਣ ਯੋਗ ਹੈ ਕਿ ਜੋ ਕਿ ਅਜੋਕੇ ਸਮੇਂ ਵਿੱਚ ਪੜ੍ਹਨ ਦਾ ਰੁਝਾਨ ਕਾਫੀ ਘੱਟ ਰਿਹਾ ਹੈ ਪਰ ਇਹਰਸਾਲਾ ਜਿੱਥੇ ਨਵੇਂ ਪਾਠਕ ਪੈਦਾ ਕਰੇਗਾ ਉੱਥੇ ਪੰਜਾਬੀ ਭਾਸ਼ਾ ਨਾਲ ਵੀ ਜੋੜੇਗਾ¢

ਪਿਛਲੀ ਖ਼ਬਰ ਜੌਹਲ ਸੰਬੰਧੀ ਅਪਡੇਟ ਲਈ 150 ਤੋਂ ਵੱਧ ਸੰਸਦ ਮੈਂਬਰਾਂ ਨੂੰ ਪੱਤਰ ਅਗਲੀ ਖ਼ਬਰ ਪਾਕਿਸਤਾਨ ਨੇ ਸ੍ਰੀਲੰਕਾ ਨੂੰ ਭੇਜੀ ਮਿਆਦ ਪੁੱਗ ਚੁੱਕੀ ਰਾਹਤ ਸਮੱਗਰੀ-ਹਰ ਪਾਸੇ ਹੋ ਰਹੀ ਆਲੋਚਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।