ਨਵੀਂ ਦਿੱਲੀ, 2 ਦਸੰਬਰ (ਜਗਤਾਰ ਸਿੰਘ)-ਅਦਾਕਾਰਾ ਨੇਹਾ ਸ਼ਰਮਾ ਆਨ ਲਾਈਨ ਸੱਟੇਬਾਜ਼ੀ ਮੰਚ '1ਐਕਸਬੇਟ' ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ ਵਿਚ ਪੁੱਛਗਿੱਛ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਮੂਹਰੇ ਪੇਸ਼ ਹੋਈ ¢ ਜਾਣਕਾਰੀ ਮੁਤਾਬਿਕ ਨੇਹਾ ਸ਼ਰਮਾ ਦਾ ਬਿਆਨ ਪੀ.ਐਮ.ਐਲ.ਏ. ਦੇ ਨਿਯਮਾਂ ਤਹਿਤ ਦਰਜ ਕੀਤਾ ਗਿਆ ਹੈ ¢ ਕਥਿਤ ਤੌਰ 'ਤੇ ਮੰਨਿਆ ਜਾ ਰਿਹਾ ਹੈ ਕਿ ਨੇਹਾ ਸ਼ਰਮਾ ਕੁੱਝ ਇਸ਼ਤਿਹਾਰਾਂ ਰਾਹੀਂ ਸੱਟੇਬਾਜ਼ੀ ਪਲੇਟਫ਼ਾਰਮ ਨਾਲ ਜੁੜੀ ਹੋਈ ਹੈ ¢ ਈ.ਡੀ. ਨੇ ਇਸ ਤੋਂ ਪਹਿਲਾਂ ਇਸੇ ਮਾਮਲੇ ਵਿਚ ਸਾਬਕਾ ਕਿ੍ਕਟ ਖਿਡਾਰੀ ਸ਼ਿਖਰ ਧਵਨ ਅਤੇ ਸੁਰੇਸ਼ ਰੈਨਾ ਤੋਂ ਵੀ ਇਸੇ ਤਰ੍ਹਾਂ ਪੁੱਛਗਿੱਛ ਕਰਨ ਤੋਂ ਬਾਅਦ 11.14 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਸੀ ¢ ਈ.ਡੀ. ਨੇ ਕਿਹਾ ਕਿ '1ਐਕਸਬੇਟ' ਭਾਰਤ ਵਿਚ ਬਗੈਰ ਇਜਾਜ਼ਤ ਦੇ ਕੰਮ ਕਰ ਰਿਹਾ ਸੀ ਅਤੇ ਸੋਸ਼ਲ ਮੀਡੀਆ, ਆਨਲਾਈਨ ਵੀਡੀਓ ਅਤੇ ਪਿ੍ੰਟ ਮੀਡੀਆ ਦੇ ਰਾਹੀਂ ਭਾਰਤੀ ਉਪਭੋਗਤਾਵਾਂ ਨੂੰ ਟਾਰਗੈੱਟ ਕਰਨ ਦੇ ਮਕਸਦ ਨਾਲ ਇਸ਼ਤਿਹਾਰਾਂ ਦੀ ਵਰਤੋਂ ਕਰ ਰਿਹਾ ਸੀ ¢