29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਪਾਕਿਸਤਾਨ ਨੇ ਸ੍ਰੀਲੰਕਾ ਨੂੰ ਭੇਜੀ ਮਿਆਦ ਪੁੱਗ ਚੁੱਕੀ ਰਾਹਤ ਸਮੱਗਰੀ-ਹਰ ਪਾਸੇ ਹੋ ਰਹੀ ਆਲੋਚਨਾ

ਅਜੀਤ ਡੈਸਕ 03-12-2025

 ਸ੍ਰੀਲੰਕਾ 'ਚ ਪਾਕਿ ਹਾਈ ਕਮਿਸ਼ਨ ਨੇ ਖ਼ੁਦ ਜਾਰੀ ਕੀਤੀਆਂ ਤਸਵੀਰਾਂ

ਅੰਮਿ੍ਤਸਰ, 2 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਰਾਹਤ ਸਮਗਰੀ ਦੇ ਨਾਂਅ 'ਤੇ ਸ੍ਰੀਲੰਕਾ ਨੂੰ ਮਿਆਦ ਪੁਗਾ ਚੁੱਕੀ ਰਾਹਤ ਸਮਗਰੀ ਭੇਜੀ ਹੈ | ਮੀਡੀਆ ਰਿਪੋਰਟਾਂ ਅਨੁਸਾਰ ਪਾਕਿ ਨੇ ਚੱਕਰਵਾਤ ਦਿਤਵਾ ਨਾਲ ਨਜਿੱਠਣ ਲਈ ਸ੍ਰੀਲੰਕਾ ਨੂੰ ਸਹਾਇਤਾ ਭੇਜੀ ਸੀ ਪਰ ਉਨ੍ਹਾਂ ਭੋਜਨ ਪੈਕਟਾਂ 'ਤੇ ਮਿਆਦ ਪੁੱਗਣ ਦੀ ਤਰੀਕ ਅਕਤੂਬਰ 2024 ਲਿਖੀ ਹੋਈ ਸੀ | ਸ੍ਰੀਲੰਕਾ 'ਚ ਪਾਕਿਸਤਾਨ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ 'ਐਕਸ' 'ਤੇ ਇਸ ਨਾਲ ਸੰਬੰਧਿਤ ਸੁਨੇਹਾ ਪੋਸਟ ਕੀਤਾ | ਨਾਲ ਹੀ ਰਾਹਤ ਸਮਗਰੀ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ | ਪਾਕਿ ਨੇ ਪਾਣੀ, ਦੁੱਧ ਪਾਊਡਰ ਤੇ ਆਟਾ ਸਮੇਤ ਕਈ ਪੈਕਟ ਭੇਜੇ | ਜਿਨ੍ਹਾਂ 'ਤੇ ਮਿਆਦ ਪੁੱਗਣ ਦੀ ਲਿਖੀ ਤਰੀਕ ਸਾਫ਼ ਵਿਖਾਈ ਦੇ ਰਹੀ ਹੈ | ਪਾਕਿ ਵਲੋਂ ਰਾਹਤ ਸਮਗਰੀ ਦੇ ਨਾਂਅ 'ਤੇ ਭੇਜੇ ਗਏ ਸਾਮਾਨ ਦੀ ਮਿਆਦ ਲਗਭਗ 14 ਮਹੀਨੇ ਪਹਿਲਾਂ ਹੀ ਖ਼ਤਮ ਹੋ ਚੁੱਕੀ ਹੈ | ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਪੋਸਟ ਨਾਲ ਹਰ ਪਾਸੇ ਪਾਕਿ ਦੀ ਆਲੋਚਨਾ ਹੋ ਰਹੀ ਹੈ | ਹਾਲਾਂਕਿ, ਪਾਕਿ ਨੇ ਅਜੇ ਤੱਕ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ | ਲਿਹਾਜ਼ਾ 'ਐਕਸ' ਤੋਂ ਉਕਤ ਪੋਸਟ ਨੂੰ ਜ਼ਰੂਰ ਹਟਾ ਦਿੱਤਾ ਗਿਆ ਹੈ |

ਪਿਛਲੀ ਖ਼ਬਰ 'ਪੰਜਾਬੀ ਹੈਰੀਟੇਜ ਸੱਥ' ਸਾਹਿਤਕ ਰਸਾਲਾ ਸਿਡਨੀ ਵਿਚ ਲੋਕ ਅਰਪਣ <br/> ਅਗਲੀ ਖ਼ਬਰ ਐਫ.ਆਈ.ਐਚ. ਪੁਰਸ਼ ਵਿਸ਼ਵ ਕੱਪ ਭਾਰਤ ਨੇ ਸਵਿਟਜ਼ਰਲੈਂਡ ਨੂੰ 5-0 ਨਾਲ ਹਰਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।