ਮਦੁਰਾਈ, 2 ਦਸੰਬਰ (ਪੀ.ਟੀ.ਆਈ.)-ਮਨਮੀਤ ਸਿੰਘ ਨੇ ਆਪਣਾ ਜਨਮਦਿਨ ਸ਼ਾਨਦਾਰ ਦੋ ਗੋਲਾਂ ਨਾਲ ਮਨਾਇਆ ਜਦੋਂ ਕਿ ਸ਼ਾਰਦਾ ਨੰਦ ਤਿਵਾੜੀ ਨੇ ਦੋ ਪੈਨਲਟੀ ਕਾਰਨਰਾਂ ਨੂੰ ਗੋਲ 'ਚ ਬਦਲਿਆ ਤੇ ਇਕ ਹੋਰ ਗੋਲ ਨਾਲ ਭਾਰਤ ਨੇ ਸਵਿਟਜ਼ਰਲੈਂਡ ਨੂੰ 5-0 ਨਾਲ ਹਰਾ ਕੇ ਆਪਣੀ ਅਜੇਤੂ ਮੁਹਿੰਮ ਜਾਰੀ ਰੱਖੀ ਅਤੇ ਮੰਗਲਵਾਰ ਨੂੰ ਇੱਥੇ ਐਫ.ਆਈ.ਐਚ. ਪੁਰਸ਼ ਵਿਸ਼ਵ ਕੱਪ ਵਿਚ ਕੁਆਰਟਰ ਫਾਈਨਲ ਲਈ ਕੁਆਲੀਫਾਈ ਕੀਤਾ | ਭਾਰਤ ਤਿੰਨ ਮੈਚਾਂ ਵਿਚੋਂ ਨੌਂ ਅੰਕਾਂ ਨਾਲ ਪੂਲ ਬੀ ਵਿਚ ਸਿਖਰ 'ਤੇ ਰਿਹਾ | ਮਨਮੀਤ (ਦੂਜਾ, 11ਵਾਂ ਮਿੰਟ), ਸ਼ਾਰਦਾ ਨੰਦ ਤਿਵਾੜੀ (13ਵਾਂ, 54ਵਾਂ ਮਿੰਟ) ਅਤੇ ਅਰਸ਼ਦੀਪ ਸਿੰਘ (28ਵਾਂ) ਨੇ ਭਾਰਤ ਲਈ ਗੋਲ ਕੀਤੇ | ਸਵਿਟਜ਼ਰਲੈਂਡ ਨੇ ਸ਼ਾਨਦਾਰ ਸ਼ੁਰੂਆਤ ਕੀਤੀ, ਪਹਿਲੇ ਮਿੰਟ ਵਿਚ ਲਗਾਤਾਰ ਦੋ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਭਾਰਤ ਨੇ ਮਜ਼ਬੂਤੀ ਨਾਲ ਬਚਾਅ ਕੀਤਾ | ਭਾਰਤੀਆਂ ਨੇ ਜਲਦੀ ਜਵਾਬ ਦਿੱਤਾ ਅਤੇ ਦੂਜੇ ਮਿੰਟ ਵਿਚ ਲੀਡ ਲੈ ਲਈ ਕਿਉਂਕਿ ਮਨਮੀਤ ਨੇ ਦਿਲਰਾਜ ਸਿੰਘ ਦੁਆਰਾ ਫੀਡ ਕਰਨ ਤੋਂ ਬਾਅਦ ਨੇੜਿਓਾ ਗੋਲ ਕੀਤਾ | ਇਸ ਤੋਂ ਬਾਅਦ, ਭਾਰਤ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਕਿਉਂਕਿ ਉਨ੍ਹਾਂ ਨੇ ਕਾਰਵਾਈ 'ਤੇ ਦਬਦਬਾ ਬਣਾਇਆ ਅਤੇ ਚੌਥੇ ਮਿੰਟ ਵਿਚ ਆਪਣਾ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਮੌਕੇ ਦਾ ਫਾਇਦਾ ਉਠਾਉਣ ਵਿਚ ਅਸਫਲ ਰਹੇ | ਭਾਰਤ ਨੇ ਵਿਰੋਧੀ ਟੀਮ ਦੇ ਡਿਫੈਂਸ 'ਤੇ ਲਗਾਤਾਰ ਹਮਲੇ ਜਾਰੀ ਰੱਖੇ ਤੇ ਭਾਰਤ ਨੇ 5 ਗੋਲ ਮਾਰਦੇ ਹੋਏ ਸਵਿਟਜ਼ਰਲੈਂਡ ਨੂੰ ਇਕ ਵੀ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ |
ਐਫ.ਆਈ.ਐਚ. ਪੁਰਸ਼ ਵਿਸ਼ਵ ਕੱਪ ਭਾਰਤ ਨੇ ਸਵਿਟਜ਼ਰਲੈਂਡ ਨੂੰ 5-0 ਨਾਲ ਹਰਾਇਆ <br/>
ਅਜੀਤ ਡੈਸਕ
03-12-2025