14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਵਿਕਟੋਰੀਆ 'ਚ ਪਹਿਲੀ ਵਾਰ ਔਰਤ ਬਣੀ ਪੁਲਿਸ ਮੁਖੀ <br/>

ਅਜੀਤ ਡੈਸਕ 22-11-2025
ਐਬਟਸਫੋਰਡ, 21 ਨਵੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਦੇ ਪੁਲਿਸ ਵਿਭਾਗ ਦੇ 167 ਸਾਲਾਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਕਿਸੇ ਔਰਤ ਨੂੰ ਪੁਲਿਸ ਅਧਿਕਾਰੀ ਨੂੰ ਵਿਕਟੋਰੀਆ ਦੀ ਪੁਲਿਸ ਮੁਖੀ ਬਣਾਇਆ ਗਿਆ ਹੋਵੇ | ਵੈਨਕੂਵਰ ਪੁਲਿਸ 'ਚ ਡਿਪਟੀ ਚੀਫ਼ ਵਜੋਂ ਸੇਵਾਵਾਂ ਨਿਭਾ ਰਹੇ ਸੀਨੀਅਰ ਪੁਲਿਸ ਅਧਿਕਾਰੀ ਫਿਓਨਾ ਵਿਲਸਨ ਨੂੰ ਵਿਕਟੋਰੀਆ ਦੀ ਪੁਲਿਸ ਮੁਖੀ ਨਿਯੁਕਤ ਕੀਤਾ ਗਿਆ ਹੈ | ਵਿਕਟੋਰੀਆ ਦਾ ਪੁਲਿਸ ਵਿਭਾਗ 8 ਜੁਲਾਈ, 1858 ਨੂੰ ਹੋਂਦ ਵਿਚ ਆਇਆ ਸੀ ਤੇ ਉਦੋਂ ਤੋਂ ਹੀ ਸ਼ਹਿਰ ਦੇ ਪੁਲਿਸ ਮੁਖੀ ਮਰਦ ਬਣਦੇ ਰਹੇ ਹਨ | ਇਸ ਤੋਂ ਪਹਿਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਨਾਲ ਸੰਬੰਧਿਤ ਦਲਬੀਰ ਸਿੰਘ 'ਡੇਲ' ਮਾਣਕ ਸਾਢੇ 9 ਸਾਲ ਵਿਕਟੋਰੀਆ ਦੇ ਪੁਲਿਸ ਮੁਖੀ ਰਹੇ ਹਨ | ਫਿਓਨਾ ਵਿਲਸਨ 1999 'ਚ ਬਤੌਰ ਪੈਟਰੋਲ ਕਾਂਸਟੇਬਲ ਵੈਨਕੂਵਰ ਪੁਲਿਸ 'ਚ ਭਰਤੀ ਹੋਈ ਸੀ | 2009 'ਚ ਉਹ ਸਾਰਜੈਂਟ ਤੇ 2019 'ਚ ਸੁਪਰਡੈਂਟ ਪੁਲਿਸ ਤੇ 2021 'ਚ ਉਸ ਨੂੰ ਵੈਨਕੂਵਰ ਪੁਲਿਸ ਦਾ ਡਿਪਟੀ ਚੀਫ਼ ਨਿਯੁਕਤ ਕੀਤਾ ਗਿਆ ਸੀ |

ਪਿਛਲੀ ਖ਼ਬਰ ਅਮਰੀਕੀ ਅਰਥ-ਵਿਵਸਥਾ ਦੇ ਵਿਕਾਸ ਦੀ ਰਫਤਾਰ ਮੱਧਮ ਅਗਲੀ ਖ਼ਬਰ ਮੁੱਖ ਮੰਤਰੀ ਯੋਗੀ ਨਾਲ ਅਮਰੀਕੀ ਸਿੱਖ ਵਫ਼ਦ ਨੇ ਕੀਤੀ ਵਿਸ਼ੇਸ਼ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।