14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਮੁੱਖ ਮੰਤਰੀ ਯੋਗੀ ਨਾਲ ਅਮਰੀਕੀ ਸਿੱਖ ਵਫ਼ਦ ਨੇ ਕੀਤੀ ਵਿਸ਼ੇਸ਼ ਮੁਲਾਕਾਤ <br/>

ਅਜੀਤ ਡੈਸਕ 22-11-2025
ਸਾਨ ਫਰਾਂਸਿਸਕੋ, 21 ਨਵੰਬਰ (ਐਸ. ਅਸ਼ੋਕ ਭੌਰਾ)-ਅਮਰੀਕਾ ਦੇ ਸ਼ਹਿਰ ਸੇਲਮ, ਓਰੀਗਨ ਵਸਦੇ ਤੇ ਪੰਜਾਬੀ ਦੇ ਉੱਘੇ ਸਿੱਖ ਕਾਰੋਬਾਰੀ ਸ ਬਹਾਦਰ ਸਿੰਘ ਜੋ ਭੀਰਾ ਖੀਰੀ, ਉੱਤਰ ਪ੍ਰਦੇਸ਼ 'ਚ ਚੱਲ ਰਹੀਆਂ ਸਿਹਤ ਸੇਵਾਵਾਂ ਦੇਣ ਵਾਲੀਆਂ ਸੰਸਥਾਵਾਂ 'ਵਨ ਬੀਟ' ਦੇ ਮੁੱਖ ਸੰਚਾਲਕ ਵੀ ਹਨ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨਾਲ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਮੁਲਾਕਾਤ ਕੀਤੀ ਤੇ ਇਸ ਦਾ ਮੁੱਖ ਮਕਸਦ ਸੀ ਕਿ ਜੋ ਨੋਇਡਾ ਬਣ ਰਹੇ ਨਵੇਂ ਹਵਾਈ ਅੱਡਾ ਦਾ ਨਾਂਅ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂਅ 'ਤੇ ਰੱਖਿਆ ਜਾਵੇ ਤੇ ਇਹ ਉਹਨਾਂ ਨੂੰ 350 ਸਾਲਾ ਸ਼ਹੀਦੀ ਸਮਾਗਮਾਂ 'ਤੇ ਇਕ ਤਰ੍ਹਾਂ ਨਾਲ ਗੁਰੂ ਸਾਹਿਬ ਦੀ ਲਾਸਾਨੀ ਕੁਰਬਾਨੀ ਨੂੰ ਸੱਚੀਂ ਸ਼ਰਧਾਂਜਲੀ ਹੋਵੇਗੀ | ਦੂਜਾ ਲਖਨਊ ਵਿਚ 'ਸਿੱਖ ਖਾਲਸਾ' ਦੀ ਉਸਾਰੀ ਦੇ ਜਲਦ ਸ਼ੁਰੂ ਕੀਤੇ ਜਾ ਰਹੇ ਕਾਰਜਾਂ ਵਿਚ ਸਰਕਾਰ ਤੇ ਪਲੀਆ 'ਚ ਉਸਾਰੀ ਅਧੀਂਨ ਹਵਾਈ ਅੱਡੇ ਦਾ ਕੰਮਕਾਜ ਹੋਰ ਤੇਜ਼ ਕੀਤਾ ਜਾਵੇ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸ਼ਾਰਧਾ ਨਦੀ ਜੋ ਬਰਸਾਤ ਦੇ ਦਿਨਾਂ 'ਚ ਬਹੁਤ ਨੁਕਸਾਨ ਕਰਦੀ ਹੈ ਉਸ ਨੂੰ ਮਜਬੂਤ ਬੰਨ੍ਹ ਲਗਾਇਆ ਜਾਵੇ | ਮੁੱਖ ਮੰਤਰੀ ਯੋਗੀ ਵਲੋਂ ਸਿੱਖ ਵਫਦ ਦੀਆਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆਂ ਤੇ ਜਲਦ ਲੋੜੀਂਦੀ ਕਾਰਵਾਈ ਦਾ ਪੂਰਾ ਭਰੋਸਾ ਦਿੱਤਾ, ਖਾਸਕਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂਅ ਹਵਾਈ ਅੱਡਾ 'ਤੇ 'ਸਿੱਖ ਖਾਲਸਾ' ਸਥਾਪਨਾ ਵਰਗੇ ਮਹੱਤਵ ਪੂਰਨ ਕਾਰਜ ਸੰਬੰਧੀ | ਇਸ ਵਫਦ 'ਚ ਬਹਾਦਰ ਸਿੰਘ ਅਮਰੀਕਾ, ਪਰਮਿੰਦਰ ਸਿੰਘ , ਰਾਜਦੀਪ ਸਿੰਘ ਤੇ ਐਸ.ਪੀ. ਸਿੰਘ ਸ਼ਾਮਲ ਸਨ |

ਪਿਛਲੀ ਖ਼ਬਰ ਵਿਕਟੋਰੀਆ 'ਚ ਪਹਿਲੀ ਵਾਰ ਔਰਤ ਬਣੀ ਪੁਲਿਸ ਮੁਖੀ <br/> ਅਗਲੀ ਖ਼ਬਰ ਨਵੇਂ ਇਮੀਗੇ੍ਰਸ਼ਨ ਨਿਯਮਾਂ ਦੇ ਐਲਾਨ ਨੇ ਬਰਤਾਨੀਆ ਵਿਚ ਲਿਆਂਦਾ ਭੂਚਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।