ਸਿਡਨੀ, 18 ਨਵੰਬਰ (ਹਰਕੀਰਤ ਸਿੰਘ ਸੰਧਰ)-ਸਿਡਨੀ ਦੇ ਇਲਾਕੇ ਹੋਰਨਸਬੀ 'ਚ 33 ਸਾਲਾ ਸਮਾਨਵਿਥਾ ਧਰੇਸ਼ਵਰ ਦੀ ਮੌਤ ਨੇ ਸਾਰੇ ਭਾਈਚਾਰੇ 'ਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ | ਮਿਲੀ ਜਾਣਕਾਰੀ ਅਨੁਸਾਰ ਸ਼ੁਕਰਵਾਰ ਸ਼ਾਮ ਨੂੰ ਆਪਣੇ ਤਿੰਨ ਸਾਲਾ ਬੱਚੇ ਤੇ ਪਤੀ ਨਾਲ ਸੈਰ ਕਰ ਰਹੀ ਸੀ | ਹੋਰਨਸਬੀ ਸ਼ਟੇਸ਼ਨ ਦੇ ਨੇੜੇ ਉਹ ਜਦ ਸੜਕ ਪਾਰ ਕਰਨ ਲੱਗੀ ਤਾਂ ਤੇਜ਼ ਰਫਤਾਰ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ ¢ ਐਬੂਲੈਂਸ ਨੇ ਮÏਕੇ 'ਤੇ ਪਹੁੰਚ ਕੇ ਉਸਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਇਸ ਘਟਨਾ 'ਚ ਧਰੇਸ਼ਵਰ ਦੇ ਨਾਲ-ਨਾਲ ਉਸ ਦੇ ਅੰਦਰ ਪਲ ਰਹੇ ਬੱਚੇ ਦੀ ਵੀ ਮÏਤ ਹੋ ਗਈ ਜਿਸ ਨੇ ਕਿ ਕੁਝ ਹਫਤੇ ਤੱਕ ਇਹ ਦੁਨੀਆਂ ਦੇਖਣੀ ਹੈ | ਪੁਲਿਸ ਮੁਤਾਬਕ ਹਾਦਸੇ 'ਚ ਦੋਸ਼ੀ ਡਰਾਈਵਰ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਤੇ ਉਸਦੀ ਜਮਾਨਤ ਵੀ ਰੱਦ ਕਰ ਦਿੱਤੀ ਗਈ ਹੈ ¢