22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਸ਼ਰਨਾਰਥੀ ਬੱਚੇ ਵਜੋਂ ਰੂਸ ਤੋਂ ਅਮਰੀਕਾ ਆਇਆ ਤੇ ਹੁਣ ਪਿਤਾ ਦੇ ਰੂਪ 'ਚ ਦੇਸ਼ ਨਿਕਾਲਾ

ਅਜੀਤ ਡੈਸਕ 19-11-2025
ਸੈਕਰਾਮੈਂਟੋ, 18 ਨਵੰਬਰ (ਹੁਸਨ ਲੜੋਆ ਬੰਗਾ)-ਰੋਮਨ ਸੁਰੋਵਤਸਵ ਸ਼ਰਨਾਰਥੀ ਬੱਚੇ ਵਜੋਂ ਸਾਬਕਾ ਸੋਵੀਅਤ ਯੁਨੀਅਨ ਤੋਂ ਅਮਰੀਕਾ ਆਇਆ ਸੀ ਤੇ ਹੁਣ ਜਦ ਕਿ ਉਹ 2 ਛੋਟੀਆਂ ਬੱਚੀਆਂ ਦਾ ਪਿਤਾ ਬਣ ਚੁੱਕਾ ਹੈ, ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ | ਉਸ ਨੂੰ ਯੁਕਰੇਨ ਵਾਪਿਸ ਭੇਜ ਦਿੱਤਾ ਗਿਆ ਹੈ ਜਿਥੇ ਉਹ ਕਦੀ ਰਿਹਾ ਹੀ ਨਹੀਂ ਕਿਉਂਕਿ ਜਦੋਂ ਸੁਰੋਵਤਸਵ ਅਮਰੀਕਾ ਆਇਆ ਸੀ ਓਦੋਂ ਯੁਕਰੇਨ ਸੋਵੀਅਤ ਯੁਨੀਅਨ ਦਾ ਹਿੱਸਾ ਸੀ | ਰੂਟੀਨ ਦੀ ਛਾਣਬੀਣ ਦੌਰਾਨ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਨੇ ਸੁਰੋਵਤਸਵ ਨੂੰ ਇਸ ਸਾਲ 1 ਅਗਸਤ ਨੂੰ ਗਿ੍ਫਤਾਰ ਕਰ ਲਿਆ ਸੀ ਤੇ ਉਸ ਤੋਂ ਬਾਅਦ ਉਹ ਘਰ ਨਹੀਂ ਆਇਆ | 3 ਤੇ 5 ਸਾਲ ਦੀਆਂ ਧੀਆਂ ਜਦੋਂ ਆਪਣੀ ਮਾਂ ਨੂੰ ਪਾਪਾ ਬਾਰੇ ਪੁੱਛਦੀਆਂ ਹਨ ਤਾਂ ਉਹ ਬੱਚੀਆਂ ਦਾ ਦਿਲ ਰੱਖਣ ਲਈ ਕਹਿ ਦਿੰਦੀ ਹੈ ਕਿ ਉਹ ਕੰਮ 'ਤੇ ਹੈ | 20 ਸਾਲ ਤੋਂ ਵਧ ਸਮਾਂ ਪਹਿਲਾਂ ਇਕ ਕਾਰ ਚੋਰੀ ਦੇ ਮਾਮਲੇ 'ਚ ਸੁਰੋਵਤਸਵ ਦਾ ਸਥਾਈ ਨਿਵਾਸ ਦਾ ਦਰਜਾ ਖਤਮ ਕਰ ਦਿੱਤਾ ਗਿਆ ਸੀ | ਹਾਲਾਂਕਿ 2014 ਵਿਚ ਉਸ ਦੀ ਰਿਹਾਈ ਉਪਰੰਤ ਉਸ ਦੇ ਵਕੀਲ ਨੇ ਕਾਨੂੰਨੀ ਲੜਾਈ ਰਾਹੀਂ ਉਹ ਮਾਮਲਾ ਖਤਮ ਕਰਵਾ ਦਿੱਤਾ ਸੀ ਤੇ ਹੁਣ ਉਸ ਨੂੰ ਗਰੀਨ ਕਾਰਡ ਮਿਲਣ ਵਾਲਾ ਸੀ ਪਰੰਤੂ ਸੋਮਵਾਰ ਉਸ ਨੂੰ ਯੁਕਰੇਨ ਭੇਜ ਦਿੱਤਾ ਗਿਆ | ਉਸਦੀ ਪਤਨੀ ਸਮਾਨਤਾ ਜਿਸ ਦੀਆਂ ਅੱਖਾਂ ਵਿਚ ਪ੍ਰਤਖ ਤੌਰ 'ਤੇ ਹੰਝੂ ਨਜ਼ਰ ਆ ਰਹੇ ਸਨ, ਨੇ ਕਿਹਾ ਕਿ ਉਸ ਦੀਆਂ ਧੀਆਂ ਛੋਟੀਆਂ ਹਨ ਤੇ ਉਹ ਨਹੀਂ ਸਮਝ ਸਕਦੀਆਂ ਕਿ ਮਾਮਲਾ ਕੀ ਹੈ | ਉਸ ਨੇ ਕਿਹਾ ਕਿ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਹੁਣ ਮੈਨੂੰ ਇੱਕਲੀ ਨੂੰ ਹੀ ਆਪਣੀਆਂ ਬੇਟੀਆਂ ਨਾਲ ਜਿੰਦਗੀ ਜੀਣੀ ਪਵੇਗੀ |

ਪਿਛਲੀ ਖ਼ਬਰ ਭਾਰਤੀ ਮੂਲ ਦੀ 33 ਸਾਲਾ ਗਰਭਵਤੀ ਔਰਤ ਦੀ ਸੜਕ ਹਾਦਸੇ 'ਚ ਮੌਤ -ਹੋਰਨਸਬੀ 'ਚ ਵਾਪਰਿਆ ਹਾਦਸਾ ਅਗਲੀ ਖ਼ਬਰ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਰਹੀ ਸਮਰਪਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।