22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਰਹੀ ਸਮਰਪਿਤ

ਅਜੀਤ ਡੈਸਕ 19-11-2025
ਕੈਲਗਰੀ, 18 ਨਵੰਬਰ (ਜਸਜੀਤ ਸਿੰਘ ਧਾਮੀ)-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਕੋਸੋ ਹਾਲ 'ਚ ਹੋਈ | ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਸਮੂਹ ਪਤਵੰਤਿਆਂ ਨੂੰ ਜੀ ਆਇਆਂ ਨੂੰ ਆਖਿਆ ਤੇ ਪ੍ਰਧਾਨ ਰਣਜੀਤ ਸਿੰਘ ਤੇ ਇੰਜ. ਜੀਰ ਸਿੰਘ ਬਰਾੜ ਨੂੰ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਹੋਣ ਲਈ ਸੱਦਾ ਦਿੱਤਾ | ਮੀਟਿੰਗ ਦਾ ਆਗਾਜ਼ ਕਰਦਿਆਂ ਕੁੱਝ ਸ਼ੋਕ ਮਤੇ ਸਾਂਝੇ ਕੀਤੇ ਗਏ | ਨਵੰਬਰ '84 ਨੂੰ ਦਿੱਲੀ ਤੇ ਹੋਰ ਸ਼ਹਿਰਾਂ ਵਿਚ ਸਿੱਖਾਂ ਦੀ ਹੋਈ ਨਸਲਕੁਸ਼ੀ 'ਚ ਮਾਰੇ ਗਏ ਨਿਰਦੋਸ਼ਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ | ਇਸ ਤਰ੍ਹਾਂ 'ਰਮੈਂਬਰਜ ਡੇ' ਨੂੰ ਯਾਦ ਕਰਦਿਆਂ, ਫ਼ੌਜੀ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਪਰਮਜੀਤ ਸਿੰਘ ਭੰਗੂ ਨੇ ਸੰਤ ਰਾਮ ਉਦਾਸੀ ਦਾ ਗੀਤ ਗਾ ਕੇ ਮੀਟਿੰਗ ਦੀ ਸ਼ੁਰੂਆਤ ਕੀਤੀ | ਬਲਵੀਰ ਗੋਰਾ ਨੇ ਗੀਤ ਸੁਣਾਇਆ, ਪਿਉ-ਪੁੱਤ ਦੀ ਜੋੜੀ ਸੁਰਿੰਦਰ ਸਿੰਘ ਰਕਬਾ ਤੇ ਮਨਦੀਪ ਸਿੰਘ ਰਕਬਾ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਆਪਣੀ ਬੁਲੰਦ ਆਵਾਜ਼ 'ਚ ਸੁਣਾ ਕੇ ਰੰਗ ਬੰਨਿ੍ਹਆ | ਹਰੀਪਾਲ ਨੇ ਅਲਬਰਟਾ 'ਚ ਅਧਿਆਪਕਾਂ ਨਾਲ ਹੋ ਰਹੇ ਧੱਕੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਮੈਡਮ ਰਾਜਿੰਦਰ ਕÏਰ ਚੋਹਕਾ ਨੇ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਨੂੰ ਯਾਦ ਕਰਦਿਆਂ ਆਪਣੇ ਵਿਚਾਰਾਂ ਨਾਲ ਸਾਂਝ ਪਾਈ ¢ ਮਾਸਟਰ ਬਚਿੱਤਰ ਸਿੰਘ ਗਿੱਲ ਨੇ ਕਰਨੈਲ ਸਿੰਘ ਪਾਰਸ ਦੀ ਕਵੀਸ਼ਰੀ 'ਸੱਸੀ' ਪੇਸ਼ ਕੀਤੀ | ਬਲਜਿੰਦਰ ਸੰਘਾ ਨੇ ਆਪਣੀਆਂ 2 ਕਵਿਤਾਵਾਂ ਨਾਲ ਹਾਜ਼ਰੀ ਲਵਾਈ | ਸਰਬਜੀਤ ਉੱਪਲ ਨੇ ਗੀਤ ਸੁਣਾਇਆ, ਜਸਵਿੰਦਰ ਸਿੰਘ ਰੁਪਾਲ ਨੇ ਗੁਰੂ ਨਾਨਕ ਦੇਵ ਜੀ ਬਾਰੇ ਭਾਵਪੂਰਤ ਕਵਿਤਾ ਪੇਸ਼ ਕੀਤੀ | ਸੁਖਮਿੰਦਰ ਸਿੰਘ ਗਿੱਲ ਨੇ ਹਰਮੋਨੀਅਮ ਨਾਲ ਗੀਤ ਗਾਇਆ | ਇੰਜ. ਜੀਰ ਸਿੰਘ ਬਰਾੜ ਨੇ ਆਪਣੇ ਕੀਮਤੀ ਵਿਚਾਰਾਂ ਨਾਲ ਨਿਵਾਜਿਆ | ਨÏਜਵਾਨ ਤੇਜਵੀਰ ਸਿੰਘ ਤੇ ਅੰਗਰੇਜ਼ ਸਿੰਘ ਸੀਤਲ ਨੇ ਗੀਤ ਪੇਸ਼ ਕੀਤੇ | ਤਿਰਲੋਚਨ ਸੈਂਭੀ ਨੇ ਗੁਰਭਜਨ ਗਿੱਲ ਦੀ ਗੁਰੂ ਨਾਨਕ ਦੇਵ ਜੀ ਬਾਰੇ ਰਚਨਾ ਸਾਂਝੀ ਕੀਤੀ | ਸੁਖਵਿੰਦਰ ਸਿੰਘ ਤੂਰ ਤੇ ਸੁੱਖਰਾਜ ਸਿੰਘ ਬਰਾੜ ਨੇ ਗੀਤ ਪੇਸ਼ ਕੀਤੇ | ਸੁਖਜੀਤ ਸਿਮਰਨ ਤੇ ਜਗਤਾਰ ਜਗਰਾਉਂ ਨੇ ਆਪਣੀਆਂ ਕਵਿਤਾਵਾਂ ਨਾਲ ਹਾਜ਼ਰੀ ਲਵਾਈ | ਜਗਦੀਸ਼ ਸਿੰਘ ਚੋਹਕਾ ਨੇ ਗੁਰੂ ਨਾਨਕ ਦੇਵ ਜੀ ਦੀ ਫ਼ਿਲਾਸਫ਼ੀ ਬਾਰੇ ਚਾਨਣਾ ਪਾਇਆ | ਇਨ੍ਹਾਂ ਤੋਂ ਇਲਾਵਾ ਜ਼ੋਰਾਵਰ, ਦਲਜੀਤ ਸਿੰਘ, ਨਿਰਮਤ ਸਿੰਘ, ਰਾਕੇਸ਼ ਗੋਤਮ, ਸੁਰਿੰਦਰ ਕੌਰ ਚੀਮਾ ਵੀ ਹਾਜ਼ਰ ਹੋਏ | ਆਖ਼ਰ 'ਚ ਪ੍ਰਧਾਨ ਰਣਜੀਤ ਸਿੰਘ ਨੇ ਆਏ ਸਾਰਿਆ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਸ਼ਰਨਾਰਥੀ ਬੱਚੇ ਵਜੋਂ ਰੂਸ ਤੋਂ ਅਮਰੀਕਾ ਆਇਆ ਤੇ ਹੁਣ ਪਿਤਾ ਦੇ ਰੂਪ 'ਚ ਦੇਸ਼ ਨਿਕਾਲਾ ਅਗਲੀ ਖ਼ਬਰ ਇਟਲੀ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।