29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸ਼ਿਕਾਗੋ ਵਿਖੇ 1984 ਸਿੱਖ ਨਸਲਕੁਸ਼ੀ ਨੂੰ ਸਮਰਪਿਤ ਖ਼ੂਨਦਾਨ ਕੈਂਪ

ਅਜੀਤ ਡੈਸਕ 08-11-2025
ਸ਼ਿਕਾਗੋ, 7 ਨਵੰਬਰ (ਕੇਵਲ ਗੁਰਾਇਆ)-1984 ਸਿੱਖ ਨਸਲਕੁਸ਼ੀ ਦੀ ਯਾਦ 'ਚ ਖ਼ੂਨਦਾਨ ਕੈਂਪ ਗੁਰਦੁਆਰਾ ਸਾਹਿਬ ਪੈਲਾਟਾਇਨ ਸ਼ਿਕਾਗੋ ਵਿਖੇ ਲਗਾਇਆ ਗਿਆ | ਸਿੱਖ ਰਿਲੀਜ਼ਨ ਸੁਸਾਇਟੀ ਵਲੋਂ ਪਿਛਲੇ 10 ਸਾਲ ਤੋਂ ਲਗਾਏ ਜਾ ਰਹੇ ਇਸ ਕੈਂਪ ਦੌਰਾਨ ਇਸ ਵਾਰ 49 ਯੂਨਿਟ ਦਾਨ ਕੀਤੇ ਗਏ | ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੈ ਰਾਮ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਵੱਡੀ ਗਿਣਤੀ 'ਚ ਸੰਗਤ ਨੇ ਸ਼ਮੂਲੀਅਤ ਕੀਤੀ | ਅਜਿਹੇ ਕੈਂਪ ਭਵਿੱਖ 'ਚ ਵੀ ਲਗਾਏ ਜਾਂਦੇ ਰਹਿਣਗੇ | ਉਨ੍ਹਾਂ ਦੱਸਿਆਂ ਕਿ ਇਕ ਵਿਅਕਤੀ ਵਲੋਂ ਦਿੱਤਾ ਖੂਨ ਤਿੰਨ ਮਰੀਜ਼ਾਂ ਦੀ ਜਾਨ ਬਚਾ ਸਕਦਾ ਹੈ | ਸਾਡੇ ਗੁਰੂਆਂ ਵਲੋਂ ਹਮੇਸ਼ਾ ਲੋਕ ਭਲਾਈ ਦਾ ਸੰਦੇਸ਼ ਦਿੱਤਾ ਗਿਆ ਹੈ, ਉਨ੍ਹਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਸਾਡੇ ਵਲੋਂ ਉਪਰਾਲੇ ਜਾਰੀ ਰਹਿਣਗੇ |

ਪਿਛਲੀ ਖ਼ਬਰ ਬਿ੍ਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਨੇ ਪੰਜਾਬੀ 'ਚ ਦਿੱਤੀ ਗੁਰਪੁਰਬ ਦੀ ਵਧਾਈ ਅਗਲੀ ਖ਼ਬਰ ਸੰਘੀ ਅਦਾਲਤ ਵਲੋਂ ਲੋੜਵੰਦ ਅਮਰੀਕੀਆਂ ਨੂੰ ਫੌਰੀ ਖੁਰਾਕ ਸਹਾਇਤਾ ਦੇਣ ਦੇ ਆਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।