ਮੈਲਬੋਰਨ, 7 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਰਹਿਣ ਵਾਲੇ ਇਕ ਪਤੀ-ਪਤਨੀ ਨੂੰ ਅੱਠ ਸਾਲ ਤੱਕ ਇਕ ਭਾਰਤੀ ਔਰਤ ਨੂੰ ਆਪਣੇ ਘਰ 'ਚ ਨੌਕਰ ਵਜੋਂ ਗੁਲਾਮੀ 'ਚ ਰੱਖਣ ਦੇ ਦੋਸ਼ਾਂ ਤਹਿਤ ਸਜ਼ਾ ਸੁਣਾਈ ਗਈ ਹੈ | ਸਥਾਨਕ ਸਰਕਾਰ ਨੇ ਇਸ ਜੋੜੇ ਦੇ ਘਰ ਦੀ ਵਿਕਰੀ ਤੋਂ ਪ੍ਰਾਪਤ ਰਕਮ ਜ਼ਬਤ ਕਰ ਲਈ ਹੈ ਅਤੇ ਉਨ੍ਹਾਂ ਨੂੰ ਭਾਰੀ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ, ਅਟਾਰਨੀ-ਜਨਰਲ ਵੱਲੋਂ ਪੀੜਤ ਮਹਿਲਾ ਨੂੰ 485,000 ਡਾਲਰ ਦੀ ਰਕਮ ਜੁਰਮਾਨੇ ਦੇ ਰੂਪ 'ਚ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ ਹੈ |