22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਖਾਟੂ ਸ਼ਾਮ ਉਤਸਵ ਮਨਾਇਆ <br/>

ਅਜੀਤ ਡੈਸਕ 07-11-2025
ਟੋਰਾਂਟੋ, 6 ਨਵੰਬਰ (ਹਰਜੀਤ ਸਿੰਘ ਬਾਜਵਾ)-ਗੌਰੀ ਸ਼ੰਕਰ ਮੰਦਰ ਬਰੈਂਪਟਨ ਵਿਖੇ ਬੀਤੇ ਦਿਨੀ ਸ੍ਰੀ ਖਾਟੂ ਸ਼ਾਮ ਪਰਿਵਾਰ ਕੈਨੇਡਾ ਵੱਲੋਂ ਖਾਟੂ ਸ਼ਾਮ ਉਤਸਵ ਮਨਾਇਆ ਗਿਆ, ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੌਕੇ ਇਸ ਤਿਉਹਾਰ ਨਾਲ ਸੰਬੰਧਿਤ ਪ੍ਰੰਪ੍ਰਾਗਤ ਤਰੀਕੇ ਨਾਲ ਫੁੱਲਾਂ ਦੀ ਹੌਲੀ ਵੀ ਖੇਡੀ ਗਈ ਤੇ ਇਸ ਜਨਮ ਉਤਸਵ ਦੀਆਂ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ | ਸਮਾਗਮ ਦੌਰਾਨ ਮੰਦਰ ਦੀਆਂ ਭਜਨ ਮੰਡਲੀਆਂ ਵੱਲੋ ਖਾਟੂ ਸ਼ਾਮ ਦੀ ਮਹਿਮਾ ਦਾ ਗਾਇਨ ਵੀ ਕੀਤਾ ਗਿਆ ਅਤੇ ਮੰਦਰ ਵਿਚ ਇਕੱਤਰ ਵੱਡੀ ਗਿਣਤੀ ਸੰਗਤਾਂ ਨੂੰ ਭੋਜਨ ਵੀ ਛਕਾਇਆ ਗਿਆ | ਪ੍ਰਬੰਧਕਾਂ ਦੇ ਦੱਸਣ ਅਨੁਸਾਰ ਮੰਦਰ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਸ਼ੁਰੂਆਤ ਪੂਜਾ ਆਰਤੀ ਨਾਲ ਹੋਈ ਉਪਰੰਤ ਮਲਾਈ ਰਬੜੀ ਨਾਲ ਤਿਆਰ ਕੇਕ ਕੱਟਿਆ ਗਿਆ ਅਤੇ ਸੰਗਤਾਂ 'ਚ ਵਰਤਾਇਆ ਗਿਆ, ਇਸ ਮੌਕੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ ਵਿਧਾਇਕ ਅਮਰਜੋਤ ਸਿੰਘ ਸੰਧੂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਰਧਾਲੂ ਮੌਜੂਦ ਸਨ |

ਪਿਛਲੀ ਖ਼ਬਰ ਪ੍ਰਵਾਸੀ ਮਜ਼ਦੂਰਾਂ ਦੇ ਜੁਰਮਾਨੇ 'ਮਿਟਾਉਣ' ਵਾਲਾ ਕਾਬੂ <br/> ਅਗਲੀ ਖ਼ਬਰ ਲੁਈਸਵਿਲ 'ਚ ਹਵਾਈ ਅੱਡੇ 'ਤੇ ਜਹਾਜ਼ ਹਾਦਸੇ ਦਾ ਸ਼ਿਕਾਰ-12 ਮੌਤਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।