ਲੁਈਸਵਿਲ (ਅਮਰੀਕਾ), 6 ਨਵੰਬਰ (ਏਜੰਸੀ)-ਕੈਂਟਕੀ ਦੇ ਲੁਈਸਵਿਲ 'ਚ ਹਵਾਈ ਅੱਡੇ ਤੋਂ ਉਡਾਣ ਭਰਨ ਦÏਰਾਨ ਇਕ ਵੱਡਾ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਅੱਗ ਦੇ ਗੋਲੇ 'ਚ ਤਬਦੀਲ ਹੋ ਗਿਆ, ਜਿਸ ਕਾਰਨ ਘੱਟੋ-ਘੱਟ 12 ਲੋਕਾਂ ਦੀ ਮÏਤ ਹੋ ਗਈ | ਬਚਾਅ ਕਰਮਚਾਰੀ ਹਾਦਸੇ ਤੋਂ ਬਾਅਦ ਦੂਜਿਆਂ ਦੀ ਭਾਲ ਕਰ ਰਹੇ ਹਨ | ਜਹਾਜ਼ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 5:15 ਵਜੇ ਹਾਦਸਾਗ੍ਰਸਤ ਹੋ ਗਿਆ ਜਦੋਂ ਇਹ ਲੁਈਸਵਿਲ ਦੇ ਮੁਹੰਮਦ ਅਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਯੂ.ਪੀ.ਐਸ. ਵਰਲਡਪੋਰਟ ਤੋਂ ਹੋਨੋਲੂਲੂ ਲਈ ਰਵਾਨਾ ਹੋ ਰਿਹਾ ਸੀ | ਲੁਈਸਵਿਲ ਦੇ ਮੇਅਰ ਕ੍ਰੇਗ ਗ੍ਰੀਨਬਰਗ ਨੇ ਕਿਹਾ ਕਿ 200 ਤੋਂ ਵੱਧ ਬਚਾਅ ਕਰਮਚਾਰੀ ਮੰਗਲਵਾਰ ਰਾਤ ਨੂੰ ਘਟਨਾ ਸਥਾਨ 'ਤੇ ਸਨ | ਅਸੀਂ ਆਪਣੇ ਸਾਰੇ ਉਪਲਬਧ ਸਰੋਤਾਂ ਦੀ ਵਰਤੋਂ ਕਰਨਾ ਜਾਰੀ ਰੱਖਾਂਗੇ | ਘਟਨਾ ਤੋਂ ਕਥਿਤ ਤÏਰ 'ਤੇ ਲਏ ਗਏ ਇੱਕ ਵੀਡੀਓ 'ਚ ਜਹਾਜ਼ ਦੇ ਖੱਬੇ ਪਾਸੇ ਅੱਗ ਦੀਆਂ ਲਪਟਾਂ ਤੇ ਸੰਘਣਾ ਧੂੰਆਂ ਦਿਖਾਈ ਦੇ ਰਿਹਾ ਹੈ | ਜਹਾਜ਼ ਥੋੜ੍ਹੀ ਦੇਰ ਲਈ ਜ਼ਮੀਨ ਤੋਂ ਉੱਪਰ ਉੱਠਦਾ ਹੈ, ਫਿਰ ਹਾਦਸਾਗ੍ਰਸਤ ਹੋ ਜਾਂਦਾ ਹੈ ਤੇ ਅੱਗ ਲੱਗ ਜਾਂਦੀ ਹੈ |