ਐਬਟਸਫੋਰਡ, 20 ਜੁਲਾਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਕਿਊਬਕ ਸੂਬੇ ਦੇ ਸ਼ਹਿਰ ਮਾਂਟਰੀਅਲ ਤੋਂ 75 ਕਿੱਲੋਮੀਟਰ ਦੂਰ ਪੈਂਦੇ ਕਸਬੇ ਸੇਂਟ ਅਵਰਜ਼ ਵਿਖੇ ਸਥਿਤ 143 ਸਾਲ ਪੁਰਾਣੀ ਚਰਚ ਨੂੰ ਅੱਗ ਲੱਗ ਗਈ | ਜਿਸ ਕਾਰਨ ਚਰਚ ਦੀ ਇਮਾਰਤ ਪੂਰੀ ਤਰ੍ਹਾਂ ਨੁਕਸਾਨੀ ਗਈ | ਸੇਂਟ ਅਵਰਜ਼ ਅੱਗ ਬੁਝਾਊ ਵਿਭਾਗ ਦੇ ਸਹਿ ਮੁਖੀ ਸਾਈਲਵੇਨ ਫੌਰਗੈਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸਮਾਨੀ ਬਿਜਲੀ ਡਿਗਣ ਕਾਰਨ ਚਰਚ ਨੂੰ ਅੱਗ ਲੱਗ ਗਈ ਤੇ ਨੇੜੇ ਦੇ 11 ਸ਼ਹਿਰਾਂ ਦੀਆਂ ਮਿਊਾਸੀਪਲਾਂ ਦੇ ਅੱਗ ਬੁਝਾਊ ਅਮਲੇ ਦੇ ਮੈਂਬਰਾਂ ਨੇ 10 ਘੰਟੇ ਦੀ ਜੱਦੋ-ਜਹਿਦ ਮਗਰੋਂ ਅੱਗ 'ਤੇ ਕਾਬੂ ਪਾਇਆ | ਸੰਨ 1882 ਵਿਚ ਬਣੀ ਇਸ ਵਿਰਾਸਤੀ ਚਰਚ ਵਿਚ ਹਰ ਐਤਵਾਰ ਕਾਫ਼ੀ ਸ਼ਰਧਾਲੂ ਆਉਂਦੇ ਸਨ | ਵਰਨਣਯੋਗ ਹੈ ਕਿ ਬੀਤੇ 4 ਸਾਲਾਂ ਵਿਚ ਕੈਨੇਡਾ ਭਰ 'ਚ 36 ਚਰਚਾਂ ਅੱਗ ਲੱਗਣ ਕਾਰਨ ਨੁਕਸਾਨੀਆਂ ਗਈਆਂ ਹਨ | 20 ਕੈਨੇਡਾ ਨਿਊਜ਼ ਪਿੱਕ ਕੈਪਸ਼ਨ ਕੈਨੇਡਾ ਦੇ ਸ਼ਹਿਰ ਸੇਂਟ ਅਵਰਜ਼ ਵਿਖੇ 143 ਸਾਲ ਪੁਰਾਣੀ ਚਰਚ ਨੂੰ ਲੱਗੀ ਅੱਗ ਦੀ ਤਸਵੀਰ |