29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਪਾਕਿ 'ਚ 7 ਪੁਲਿਸ ਕਰਮਚਾਰੀ ਗਸ਼ਤ ਦੌਰਾਨ ਲਾਪਤਾ

ਅਜੀਤ ਡੈਸਕ 21-07-2025
ਅੰਮਿ੍ਤਸਰ, 20 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਜ਼ੀਰਸਤਾਨ ਜ਼ਿਲ੍ਹੇ ਦੇ ਲੱਧਾ ਤੇ ਸਰਵਕਾਈ ਪੁਲਿਸ ਸਟੇਸ਼ਨਾਂ ਦੇ 7 ਪੁਲਿਸ ਕਰਮਚਾਰੀ ਲਾਪਤਾ ਹੋ ਗਏ ਹਨ | ਜ਼ਿਲ੍ਹਾ ਪੁਲਿਸ ਅਧਿਕਾਰੀ (ਡੀ. ਪੀ. ਓ.) ਅਰਸ਼ਦ ਖ਼ਾਨ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਤਿੰਨਾਂ ਪੁਲਿਸ ਕਰਮਚਾਰੀਆਂ ਦੀ ਪਛਾਣ ਇਨਸਾਫ਼, ਆਬਿਦ ਅਤੇ ਇਸਮਾਈਲ ਵਜੋਂ ਹੋਈ ਹੈ | ਉਨ੍ਹਾਂ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਲੱਧਾ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ 'ਚ ਗਸ਼ਤ ਦੌਰਾਨ ਲਾਪਤਾ ਹੋ ਗਏ | ਇਸ ਤੋਂ ਇਲਾਵਾ ਸਬ-ਇੰਸਪੈਕਟਰ ਅਬਦੁਲ ਖਾਲਿਕ ਸਮੇਤ ਚਾਰ ਕਰਮਚਾਰੀ, ਕਾਂਸਟੇਬਲ ਇਰਫਾਨਉੱਲਾ, ਹਬੀਬੁੱਲਾ ਅਤੇ ਇਮਰਾਨ, ਸਰਵਕਾਈ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ 'ਚ ਆਉਣ ਵਾਲੇ ਤੰਗਾ ਚਗਮਲਾਈ ਖੇਤਰ ਤੋਂ ਲਾਪਤਾ ਹੋ ਗਏ | ਡੀ. ਪੀ. ਓ. ਅਰਸ਼ਦ ਖਾਨ ਨੇ ਕਿਹਾ ਕਿ ਲਾਪਤਾ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਪਤਾ ਲਗਾਉਣ ਲਈ ਖੋਜ ਮੁਹਿੰਮ ਚੱਲ ਰਹੀ ਹੈ, ਪਰ ਅਜੇ ਤੱਕ ਉਨ੍ਹਾਂ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ |

ਪਿਛਲੀ ਖ਼ਬਰ ਕੈਨੇਡਾ 'ਚ ਅਸਮਾਨੀ ਬਿਜਲੀ ਡਿਗਣ ਕਾਰਨ ਚਰਚ ਨੂੰ ਲੱਗੀ ਅੱਗ ਅਗਲੀ ਖ਼ਬਰ ਭਾਰਤੀ ਸਟੇਟ ਬੈਂਕ ਦੀ ਡਿਫੈਂਸ ਕਰਮੀਆਂ ਲਈ ਸ਼ਾਨਦਾਰ ਸੌਗਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।