ਬਰਮਿੰਘਮ, 20 ਜੁਲਾਈ (ਪੀ. ਟੀ. ਆਈ.)-ਇੱਥੇ ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ 'ਚ ਭਾਰਤ ਤੇ ਪਾਕਿਸਤਾਨ ਵਿਚਕਾਰ ਕਿ੍ਕਟ ਮੈਚ ਰੱਦ ਕਰ ਦਿੱਤਾ ਗਿਆ ਹੈ | ਸ਼ਿਖਰ ਧਵਨ ਸਮੇਤ ਭਾਰਤੀ ਖਿਡਾਰੀਆਂ ਵਲੋਂ ਪਹਿਲਗਾਮ ਅੱਤਵਾਦੀ ਹਮਲੇ ਦਾ ਹਵਾਲਾ ਦਿੰਦੇ ਹੋਏ ਇਸ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱੱਤੇ ਜਾਣ ਮਗਰੋਂ ਇਹ ਫੈਸਲਾ ਲਿਆ ਗਿਆ | ਇੰਗਲੈਂਡ ਤੇ ਵੇਲਜ਼ ਕਿ੍ਕਟ ਬੋਰਡ (ਈ.ਸੀ.ਬੀ.) ਟੂਰਨਾਮੈਂਟ ਦਾ ਦੂਜਾ ਐਡੀਸ਼ਨ ਜਿਸਦੇ ਸਹਿ-ਮਾਲਕ ਬਾਲੀਵੁੱਡ ਸਟਾਰ ਅਜੇ ਦੇਵਗਨ ਹਨ, 18 ਜੂਨ ਨੂੰ ਇੱਥੇ ਐਜਬੈਸਟਨ ਵਿਖੇ ਸ਼ੁਰੂ ਹੋਇਆ ਸੀ ਤੇ 2 ਅਗਸਤ ਨੂੰ ਫਾਈਨਲ ਲਈ ਤੈਅ ਕੀਤਾ ਗਿਆ ਹੈ | ਵਿਸ਼ਵ ਕੱਪ ਜੇਤੂ ਯੁਵਰਾਜ ਸਿੰਘ ਇੰਡੀਆ ਚੈਂਪੀਅਨਜ਼ ਦਾ ਕਪਤਾਨ ਹੈ, ਜਦਕਿ ਟੀਮ 'ਚ ਧਵਨ, ਹਰਭਜਨ ਸਿੰਘ, ਯੂਸਫ਼ ਪਠਾਨ, ਇਰਫਾਨ ਪਠਾਨ, ਸੁਰੇਸ਼ ਰੈਨਾ, ਰੌਬਿਨ ਉਥੱਪਾ ਅਤੇ ਵਰੁਣ ਆਰੋਨ ਵਰਗੇ ਖਿਡਾਰੀ ਵੀ ਸ਼ਾਮਲ ਹਨ |
ਡਬਲਿਊ.ਸੀ.ਐਲ. ਨੇ ਭਾਰਤ-ਪਾਕਿ ਵਿਚਕਾਰ ਲੈਜੈਂਡਜ਼ ਮੈਚ ਕੀਤਾ ਰੱਦ
ਅਜੀਤ ਡੈਸਕ
21-07-2025