ਸਿਆਟਲ, 18 ਜੁਲਾਈ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਮੈਰਿਸਵੈੱਲ ਦੇ ਪ੍ਰਧਾਨ ਇੰਡੀਅਨ ਬਿਜ਼ਨੈੱਸ ਓਨਰ ਐਸੋਸੀਏਸ਼ਨ ਸਿਆਟਲ ਦੇ ਪ੍ਰਧਾਨ ਤੇ ਅਮਰੀਕਾ ਦੇ ਧਨਾਢ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਮਹਿੰਦਰ ਸਿੰਘ ਉਸਮਾਨਪੁਰ ਦਾ ਅੱਜ ਤੜਕੇ ਦਿਹਾਂਤ ਹੋ ਗਿਆ | ਉਹ ਕਰੀਬ 85 ਸਾਲਾਂ ਦੇ ਸਨ ਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲ ਰਹੇ ਸਨ | ਮਹਿੰਦਰ ਸਿੰਘ ਦਾ ਪਿਛਲਾ ਪਿੰਡ ਉਸਮਾਨਪੁਰ ਜ਼ਿਲ੍ਹਾ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਹੈ | ਉਹ 1987 ਤੋਂ ਇਥੇ ਆਪਣੇ ਸਪੁੱਤਰ ਕੋਲ ਰਹਿ ਰਹੇ ਸਨ | ਉਹ ਆਪਣੇ ਪਿਛੇ ਆਪਣੀ ਪਤਨੀ ਗੁਰਦੇਵ ਕੌਰ, 2 ਪੁੱਤਰ ਬਲਬੀਰ ਸਿੰਘ ਉਸਮਾਨਪੁਰ ਤੇ ਹਰਜਾਪ ਸਿੰਘ ਉਸਮਾਨਪੁਰ, 3 ਧੀਆਂ ਬਲਬੀਰ ਕੌਰ ਦੁੱਧਾਲਾ, ਕੁਲਬੀਰ ਕੌਰ ਖੁਰਮਪੁਰ ਤੇ ਸੁਰਿੰਦਰ ਕੌਰ ਮਹਿਤਪੁਰ ਛੱਡ ਗਏ | ਮਹਿੰਦਰ ਸਿੰਘ ਦਾ ਅੰਤਿਮ ਸੰਸਕਾਰ 28 ਜੁਲਾਈ ਦਿਨ ਸੋਮਵਾਰ ਸਵੇਰੇ 11 ਵਜੇ 'ਸੋਲੀ ਫਿਊਨਰਲ ਹੋਮ' ਐਵਰੈਟ, ਵਾਸ਼ਿੰਗਟਨ ਵਿਖੇ ਹੋਵੇਗਾ ਅਤੇ ਅੰਤਿਮ ਅਰਦਾਸ ਇਸੇ ਦਿਨ 1 ਵਜੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਮੈਰਿਸਵੈੱਲ ਵਿਖੇ ਹੋਵੇਗੀ | ਮਹਿੰਦਰ ਸਿੰਘ ਉਸਮਾਨਪੁਰ ਦੇ ਅਕਾਲ ਚਲਾਣੇ ਨਾਲ ਸਿਆਟਲ ਦੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ | ਸਿਆਟਲ ਦੀਆਂ ਉੱਘੀਆਂ ਸ਼ਖ਼ਸੀਅਤਾਂ ਵਲੋਂ ਬਲਬੀਰ ਸਿੰਘ ਉਸਮਾਨਪੁਰ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਜਿਨ੍ਹਾਂ ਵਿਚ ਇੰਡੀਅਨ ਬਿਜ਼ਨੈੱਸ ਓਨਰ ਐਸੋਸੀਏਸ਼ਨ ਦੇ ਸਰਪ੍ਰਸਤ ਚੇਤ ਸਿੰਘ ਸਿੱਧੂ, ਚੇਅਰਮੈਨ ਸੁਖਮਿੰਦਰ ਸਿੰਘ ਸੁੱਖੀ ਰੱਖੜਾ, ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਸਪਰਾਏ, ਜਨਰਲ ਸਕੱਤਰ ਗੁਰਬਿੰਦਰ ਸਿੰਘ ਮੁੱਲਾਂਪੁਰ, ਖਜ਼ਾਨਚੀ ਹਰਨੇਕ ਸਿੰਘ ਪਾਬਲਾ, ਵਿਜੇ ਝੰਮਟ, ਗੁਰਵਿੰਦਰ ਸਿੰਘ ਧਾਲੀਵਾਲ, ਗੁਰਿੰਦਰ ਸਿੰਘ ਗਰੇਵਾਲ, ਤਾਰਾ ਸਿੰਘ ਤੰਬੜ, ਪ੍ਰਸਿੱਧ ਗਾਇਕ ਬਲਬੀਰ ਬੋਪਾਰਾਏ, ਹਰਦੀਪ ਸਿੰਘ ਗਿੱਲ, ਦਯਾਬੀਰ ਸਿੰਘ ਬਾਠ, ਮਨਮੋਹਕ ਧਾਲੀਵਾਲ, ਅਮਿਤ ਜੁਨੇਜਾ, ਮਹਿੰਦਰ ਸਿੰਘ ਸੋਹਲ, ਹਰਦੇਵ ਸਿੰਘ ਜੱਜ, ਹਰਸ਼ਿੰਦਰ ਸਿੰਘ ਸੰਧੂ, ਇੰਦਰਜੀਤ ਸਿੰਘ ਬੱਲੋਵਾਲ ਆਦਿ ਸ਼ਾਮਿਲ ਹਨ |