04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਚੋਣਾਂ ਵਿਚ ਗ਼ੈਰਕਾਨੂੰਨੀ ਵੋਟਾਂ ਪਾਉਣ ਦੇ ਦੋਸ਼ ’ ਚ ਭਾਰਤੀ ਔਰਤ ਸਮੇਤ 63 ਗ੍ਰਿਫ਼ਤਾਰ

ਨਿਊਯਾਰਕ, 3 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਨਿਆਂ ਵਿਭਾਗ ਨੇ ਚੋਣਾਂ ਨਾਲ ਸੰਬੰਧਿਤ ਵੱਖ-ਵੱਖ ਮਾਮਲਿਆਂ ਵਿਚ ਇਕ ਭਾਰਤੀ ਔਰਤ ਤੇ ਦੋ ਅਫ਼ਗਾਨ ਨਾਗਰਿਕਾਂ ਸਮੇਤ ਕੁੱਲ 63 ਵਿਅਕਤੀਆਂ ਖ਼ਿਲਾਫ਼ ਦੋਸ਼ ਲਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਮਾਮਲਿਆਂ ਵਿਚ ਗ਼ੈਰਕਾਨੂੰਨੀ ਢੰਗ ਨਾਲ ਵੋਟ ਪਾਉਣ, ਵੋਟਰ ਵਜੋਂ ਨਾਂਅ ਦਰਜ ਕਰਵਾਉਣ ਲਈ ਝੂਠੀ ਜਾਣਕਾਰੀ ਦੇਣ ਅਤੇ ਅਮਰੀਕੀ ਨਾਗਰਿਕ ਹੋਣ ਦਾ ਝੂਠਾ ਦਾਅਵਾ ਕਰਨ ਵਰਗੇ ਦੋਸ਼ ਸ਼ਾਮਲ ਹਨ।

ਅਜੀਤ ਡੈਸਕ 04-11-2026
ਨਿਊਯਾਰਕ, 3 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਨਿਆਂ ਵਿਭਾਗ ਨੇ ਚੋਣਾਂ ਨਾਲ ਸੰਬੰਧਿਤ ਵੱਖ-ਵੱਖ ਮਾਮਲਿਆਂ ਵਿਚ ਇਕ ਭਾਰਤੀ ਔਰਤ ਤੇ ਦੋ ਅਫ਼ਗਾਨ ਨਾਗਰਿਕਾਂ ਸਮੇਤ ਕੁੱਲ 63 ਵਿਅਕਤੀਆਂ ਖ਼ਿਲਾਫ਼ ਦੋਸ਼ ਲਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਮਾਮਲਿਆਂ ਵਿਚ ਗ਼ੈਰਕਾਨੂੰਨੀ ਢੰਗ ਨਾਲ ਵੋਟ ਪਾਉਣ, ਵੋਟਰ ਵਜੋਂ ਨਾਂਅ ਦਰਜ ਕਰਵਾਉਣ ਲਈ ਝੂਠੀ ਜਾਣਕਾਰੀ ਦੇਣ ਅਤੇ ਅਮਰੀਕੀ ਨਾਗਰਿਕ ਹੋਣ ਦਾ ਝੂਠਾ ਦਾਅਵਾ ਕਰਨ ਵਰਗੇ ਦੋਸ਼ ਸ਼ਾਮਲ ਹਨ। ਨਿਊਯਾਰਕ ਦੇ ਉੱਤਰੀ ਸੰਘੀ ਨਿਆਂ ਜ਼ਿਲ੍ਹੇ ਵਿਚ 31 ਸਾਲਾ ਭਾਰਤੀ ਨਾਗਰਿਕ ਪੂਜਾ ਪਾਵਸੇ ਖ਼ਿਲਾਫ਼ ਗ਼ੈਰਕਾਨੂੰਨੀ ਵੋਟ ਪਾਉਣ ਦਾ ਦੋਸ਼ ਲਾਇਆ ਗਿਆ ਹੈ। ਨਿਆਂ ਵਿਭਾਗ ਅਨੁਸਾਰ ਪੂਜਾ ਗ੍ਰੀਨ ਕਾਰਡ ਧਾਰਕ ਹੈ। ਉਸ ਉੱਤੇ ਦੋਸ਼ ਹੈ ਕਿ ਉਸ ਨੇ ਅਮਰੀਕੀ ਨਾਗਰਿਕ ਨਾ ਹੋਣ ਦੀ ਜਾਣਕਾਰੀ ਹੁੰਦਿਆਂ ਵੀ 2024 ਦੀਆਂ ਆਮ ਚੋਣਾਂ ਵਿਚ ਵੋਟ ਪਾਈ। ਇਸੇ ਨਿਆਂ ਜ਼ਿਲ੍ਹੇ ਵਿਚ 33 ਸਾਲਾ ਅਫ਼ਗਾਨ ਨਾਗਰਿਕ ਮੋਬਿਨ ਤੋਰਾ ਖੇਲ ਖ਼ਿਲਾਫ਼ ਵੀ ਅਜਿਹਾ ਹੀ ਦੋਸ਼ ਲਾਇਆ ਗਿਆ ਹੈ। ਉਹ ਵੀ ਗ੍ਰੀਨ ਕਾਰਡ ਧਾਰਕ ਹੈ। ਸਰਕਾਰੀ ਪੱਖ ਦਾ ਦਾਅਵਾ ਹੈ ਕਿ ਉਸ ਨੇ ਅਮਰੀਕੀ ਨਾਗਰਿਕ ਨਾ ਹੋਣ ਦੇ ਬਾਵਜੂਦ ਜਾਣਬੁੱਝ ਕੇ 2024 ਦੀਆਂ ਆਮ ਚੋਣਾਂ ਵਿਚ ਵੋਟ ਪਾਈ। ਨੇਵਾਡਾ ਵਿਚ ਅਫ਼ਗਾਨ ਨਾਗਰਿਕ ਖਾਲਿਦਾ ਸਾਫ਼ੀ ਖ਼ਿਲਾਫ਼ ਵੀ ਗ਼ੈਰਕਾਨੂੰਨੀ ਵੋਟ ਪਾਉਣ ਦਾ ਦੋਸ਼ ਲਾਇਆ ਗਿਆ ਹੈ। ਨਿਆਂ ਵਿਭਾਗ ਅਨੁਸਾਰ ਉਹ ਅਮਰੀਕਾ ਦੀ ਕਾਨੂੰਨੀ ਪੱਕੀ ਵਸਨੀਕ ਹੈ ਅਤੇ ਉਸ ਉੱਤੇ ਸੰਘੀ ਅਹੁਦਿਆਂ ਲਈ ਹੋਈ ਚੋਣ ਵਿਚ ਵੋਟ ਪਾਉਣ ਦਾ ਦੋਸ਼ ਹੈ। ਇਨ੍ਹਾਂ ਤਿੰਨਾਂ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋਰ 60 ਵਿਅਕਤੀਆਂ ਖ਼ਿਲਾਫ਼ ਚੋਣਾਂ ਨਾਲ ਸੰਬੰਧਿਤ ਮਾਮਲਿਆਂ ਵਿਚ ਦੋਸ਼ ਲਾਏ ਗਏ ਹਨ।
ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਕੈਲੀਫੋਰਨੀਆ ਦੀਆਂ ਵੋਟਾਂ ਨੂੰ ਰੱਦ ਕਰਵਾਉਣ ਦੀ ਟਰੰਪ ਦੀ ਕੋਸ਼ਿਸ਼ ਕੀਤੀ ਨਾਕਾਮ ਅਗਲੀ ਖ਼ਬਰ ਸ਼ਹਿਰੀ ਪਾਰਕਿੰਗਾਂ ਵਰਤਣ ’ ਤੇ ‘ ਆਈਸ ’ ਖ਼ਿਲਾਫ਼ ਅਦਾਲਤ ਜਾਣ ਦੀ ਮਮਦਾਨੀ ਵਲੋਂ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।