24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਖਾਲਿਸਤਾਨ ਦੇ ਸੰਘਰਸ਼ ਨਾਲ ਫਿਰÏਤੀਆਂ, ਨਸ਼ਾ ਤਸਕਰੀ, ਗੈਂਗਵਾਰ ਦਾ ਸੰਬੰਧ ਨਹੀਂ-ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨਜ਼ <br/>

ਅਜੀਤ ਡੈਸਕ 19-07-2025
ਲੰਡਨ, 18 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਦੇਸ਼ ਵਿਦੇਸ਼ 'ਚ ਵਾਪਰ ਰਹੀਆਂ ਘਟਨਾਵਾਂ ਜਿਨ੍ਹਾਂ ਦਾ ਅਧਾਰ ਫਿਰÏਤੀਆਂ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੈਂਗਵਾਰ, ਨਿੱਜੀ ਵੈਰ ਵਿਰੋਧ ਸਮੇਤ ਧਾਰਮਕ ਤੇ ਸਮਾਜਿਕ ਕਦਰਾਂ ਕੀਮਤਾਂ ਦੇ ਵਿਪਰੀਤ ਹੈ, ਉਹਨਾਂ ਨੂੰ ਸਿੱਖ ਦੁਸ਼ਮਣ ਧਿਰ ਵਲੋਂ ਜਾਣ ਬੁੱਝ ਕੇ ਖਾਲਿਸਤਾਨ ਦੇ ਸੰਘਰਸ਼ ਨਾਲ ਜੋੜਿਆ ਜਾ ਰਿਹਾ ਹੈ | ਜੋ ਕਿ ਬਿਲਕੁਲ ਨਿਰਮੂਲ, ਬੁਨਿਆਦ ਅਤੇ ਬੇਤੁਕੀ ਗੱਲ ਹੈ ¢ ਖਾੜਕੂ ਲਹਿਰ ਤੇ ਸਿੱਖ ਅਜ਼ਾਦੀ ਦੇ ਸੰਘਰਸ਼ ਨਾਲ ਜੁੜੇ ਲੋਕਾਂ ਨੂੰ ਬਦਨਾਮ ਕਰਨ ਲਈ ਪਹਿਲਾਂ ਵੀ ਅਜੇਹਾ ਕੀਤਾ ਗਿਆ ਸੀ | ਜਦਕਿ ਖਾੜਕੂਆਂ ਤੇ ਖਾੜਕੂ ਜਥੇਬੰਦੀਆਂ ਦਾ ਅਜੇਹੀਆਂ ਘਟਨਾਵਾਂ ਨਾਲ ਕੋਈ ਸਬੰਧ ਨਹੀਂ ਸੀ | ਇਹ ਵਿਚਾਰ ਬਰਤਾਨੀਆ 'ਚ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਪੇਸ਼ ਕਰਦਿਆਂ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ | ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ਨਜ਼ ਯੂ.ਕੇ. ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਤੇ ਭਾਈ ਜੋਗਾ ਸਿੰਘ ਨੇ ਜਾਰੀ ਪ੍ਰੈਸ ਬਿਆਨ 'ਚ ਆਖਿਆ ਹੈ ਕਿ ਖਾਲਿਸਤਾਨ ਦਾ ਸੰਘਰਸ਼ ਹੱਕ, ਸੱਚ, ਇਨਸਾਫ ਅਤੇ ਧਰਮ 'ਤੇ ਅਧਾਰਿਤ ਹੈ | ਜਿਸ 'ਚ ਯੋਗਦਾਨ ਪਾਉਂਦੇ ਹੋਏ ਅਣਗਿਣਤ ਸਿੰਘ, ਸਿੰਘਣੀਆਂ, ਬੱਚੇ, ਬਜ਼ੁਰਗ ਸ਼ਹੀਦ ਹੋ ਚੁੱਕੇ ਹਨ | ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਬਜ਼ੁਰਗ ਦੌੜਾਕ ਫੌਜਾ ਸਿੰਘ ਦੇ ਦਿਹਾਂਤ 'ਤੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ¢


ਪਿਛਲੀ ਖ਼ਬਰ ਸਰਕਾਰ ਹਰ ਮਹੀਨੇ 3000 ਐਥਲੀਟਾਂ ਨੂੰ ਦੇ ਰਹੀ 50,000 ਰੁਪਏ-ਅਮਿਤ ਸ਼ਾਹ <br/> ਅਗਲੀ ਖ਼ਬਰ ਭਾਰਤੀ ਮੂਲ ਦੇ ਕਾਰੋਬਾਰੀ 'ਤੇ ਅਮਰੀਕਾ 'ਚ ਵੀਜ਼ਾ ਧੋਖਾਧੜੀ ਕਰਨ ਦਾ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।