24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਭਾਰਤੀ ਮੂਲ ਦੇ ਕਾਰੋਬਾਰੀ 'ਤੇ ਅਮਰੀਕਾ 'ਚ ਵੀਜ਼ਾ ਧੋਖਾਧੜੀ ਕਰਨ ਦਾ ਦੋਸ਼

ਅਜੀਤ ਡੈਸਕ 19-07-2025
ਨਿਊਯਾਰਕ, 18 ਜੁਲਾਈ (ਪੀ.ਟੀ.ਆਈ.)-ਲੁਈਸਿਆਨਾ 'ਚ ਇਕ ਭਾਰਤੀ ਮੂਲ ਦੇ ਕਾਰੋਬਾਰੀ ਤੇ 4 ਅਮਰੀਕੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ, ਜਿਨ੍ਹਾਂ 'ਚ ਤਿੰਨ ਪੁਲਿਸ ਮੁਖੀ ਸ਼ਾਮਲ ਹਨ 'ਤੇ ਵੀਜ਼ਾ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਗਿਆ ਹੈ | ਓਕਡੇਲ ਦੇ ਨਿਵਾਸੀ ਚੰਦਰਕਾਂਤ ਪਟੇਲ, ਚੈਡ ਡੋਇਲ, ਗਲਿਨ ਡਿਕਸਨ, ਟੇਬੋ ਓਨੀਸ਼ੀਆ ਤੇ ਮਾਈਕਲ ਸਲੇਨੀ ਇਕ ਸ਼ਹਿਰ ਦੇ ਮਾਰਸ਼ਲ ਦੇ ਨਾਲ ਬੁੱਧਵਾਰ ਨੂੰ ਲਾਫਾਏਟ 'ਚ ਦੋਸ਼ੀ ਠਹਿਰਾਇਆ ਗਿਆ | ਅਦਾਲਤ ਦੇ ਦਸਤਾਵੇਜ਼ ਦੇ ਅਨੁਸਾਰ ਉਨ੍ਹਾਂ 'ਤੇ ਅਮਰੀਕੀ ਸਰਕਾਰ ਦੇ ਯੂ ਵੀਜ਼ਾ ਪ੍ਰੋਗਰਾਮ ਦੇ ਤਹਿਤ ਪ੍ਰਵਾਸੀਆਂ ਦੇ ਵੀਜ਼ਾ ਦਾਅਵਿਆਂ ਦਾ ਸਮਰਥਨ ਕਰਨ ਲਈ ਝੂਠੀਆਂ ਅਪਰਾਧ ਰਿਪੋਰਟਾਂ ਬਣਾਉਣ ਦਾ ਦੋਸ਼ ਲਗਾਇਆ ਗਿਆ ਸੀ | ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾਵਾਂ ਦੀ ਵੈਬਸਾਈਟ ਦੇ ਅਨੁਸਾਰ ਯੂ ਵੀਜ਼ਾ ਕੁਝ ਅਪਰਾਧਾਂ ਦੇ ਪੀੜਤਾਂ ਲਈ ਰੱਖਿਆ ਗਿਆ ਹੈ ਜਿਨ੍ਹਾਂ ਨੇ ਮਾਨਸਿਕ ਜਾਂ ਸਰੀਰਕ ਸ਼ੋਸ਼ਣ ਦਾ ਸਾਹਮਣਾ ਕੀਤਾ ਹੈ |

ਪਿਛਲੀ ਖ਼ਬਰ ਖਾਲਿਸਤਾਨ ਦੇ ਸੰਘਰਸ਼ ਨਾਲ ਫਿਰÏਤੀਆਂ, ਨਸ਼ਾ ਤਸਕਰੀ, ਗੈਂਗਵਾਰ ਦਾ ਸੰਬੰਧ ਨਹੀਂ-ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨਜ਼... ਅਗਲੀ ਖ਼ਬਰ ਸੁਰੱਖਿਅਤ ਜਣੇਪੇ ਲਈ ਸਹੀ ਸਮੇਂ 'ਤੇ ਉੱਚਿਤ ਫ਼ੈਸਲਾ ਲੈਣਾ ਮਹੱਤਵਪੂਰਨ-ਸਿਵਲ ਸਰਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।