13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਬਰਤਾਨੀਆ ਸਰਕਾਰ ਹੁਣ 16 ਸਾਲ ਦੀ ਉਮਰ ਤੋਂ ਦੇਵੇਗੀ ਵੋਟ ਅਧਿਕਾਰ

ਅਜੀਤ ਡੈਸਕ 18-07-2025
ਲੰਡਨ, 17 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ ਦੀ ਸਰਕਾਰ ਨੇ ਚੋਣ ਪ੍ਰਕਿ੍ਆ 'ਚ ਵੱਡੀ ਤਬਦੀਲੀ ਕਰਦਿਆਂ ਵੋਟ ਪਾਉਣ ਦੀ ਉਮਰ ਹੱਦ 18 ਸਾਲ ਤੋਂ ਘਟਾ ਕੇ 16 ਸਾਲ ਕਰਨ ਦਾ ਫ਼ੈਸਲਾ ਕੀਤਾ ਹੈ | ਜਦਕਿ ਸਕਾਟਲੈਂਡ ਤੇ ਵੇਲਜ਼ ਨੇ ਪਹਿਲਾਂ ਹੀ 16 ਤੇ 17 ਸਾਲ ਦੇ ਨੌਜਵਾਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ | ਇਨ੍ਹਾਂ ਤੋਂ ਇਲਾਵਾ ਇਕੁਆਡੋਰ, ਆਸਟ੍ਰੀਆ ਤੇ ਬ੍ਰਾਜ਼ੀਲ 'ਚ ਵੀ 16-17 ਸਾਲ ਦੇ ਨੌਜਵਾਨ ਵੋਟ ਪਾ ਸਕਦੇ ਹਨ | ਹੁਣ ਇੰਗਲੈਂਡ ਵੀ ਇਨ੍ਹਾਂ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੋ ਜਾਵੇਗਾ | ਬਰਤਾਨਵੀ ਸਰਕਾਰ ਦਾ ਇਹ ਕਦਮ ਵਿਆਪਕ ਸੁਧਾਰਾਂ ਦੇ ਨਾਲ ਆਇਆ ਹੈ ਜਿਸ 'ਚ ਸ਼ੈੱਲ ਕੰਪਨੀਆਂ ਨੂੰ ਰਾਜਨੀਤਿਕ ਪਾਰਟੀਆਂ ਨੂੰ ਡੋਨੇਸ਼ਨ ਦੇਣ ਤੋਂ ਰੋਕਣ ਲਈ ਮੁਹਿੰਮ ਵਿੱਤੀ ਨਿਯਮਾਂ ਨੂੰ ਸਖ਼ਤ ਕਰਨਾ ਸ਼ਾਮਲ ਹੈ | ਸਰਕਾਰ ਨੇ ਇਹ ਵੀ ਕਿਹਾ ਕਿ ਉਹ ਆਟੋਮੈਟਿਕ ਵੋਟਰ ਰਜਿਸਟ੍ਰੇਸ਼ਨ ਵੀ ਸ਼ੁਰੂ ਕਰੇਗੀ ਅਤੇ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ 'ਤੇ ਆਈ.ਡੀ. ਦੇ ਰੂਪ 'ਚ ਬੈਂਕ ਕਾਰਡਾਂ ਦੀ ਵਰਤੋਂ ਕਰਨ ਦੀ ਆਗਿਆ ਦੇਵੇਗੀ | ਜ਼ਿਕਰਯੋਗ ਹੈ ਕਿ ਇਹ ਬਦਲਾਅ 1969 ਤੋਂ ਬਾਅਦ ਬਰਤਾਨੀਆ ਦੀ ਚੋਣ ਪ੍ਰਣਾਲੀ 'ਚ ਸਭ ਤੋਂ ਵੱਡਾ ਸੁਧਾਰ ਹੈ | ਉਸ ਸੁਧਾਰ ਰਾਹੀਂ ਵੋਟ ਪਾਉਣ ਦੀ ਉਮਰ 21 ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ਸੀ | ਅਗਲੀਆਂ ਰਾਸ਼ਟਰੀ ਚੋਣਾਂ 2029 ਤੱਕ ਹੋਣੀਆਂ ਹਨ ਤੇ ਉਮੀਦ ਹੈ ਕਿ ਇਨ੍ਹਾਂ ਚੋਣਾਂ ਦੌਰਾਨ 16 ਸਾਲ ਦੇ ਨੌਜਵਾਨ ਵੀ ਵੋਟ ਪਾ ਸਕਣਗੇ | ਦੂਜੇ ਪਾਸੇ ਆਲੋਚਕਾਂ ਦਾ ਕਹਿਣਾ ਹੈ ਕਿ 16 ਦੇ ਨੌਜਵਾਨਾਂ ਨੂੰ ਲਾਟਰੀ ਟਿਕਟ, ਸ਼ਰਾਬ, ਵਿਆਹ ਕਰਨ ਤੇ ਜੰਗ 'ਚ ਜਾਣ ਦੀ ਆਗਿਆ ਨਹੀਂ ਪਰ ਸਰਕਾਰ ਚੁਣਨ ਲਈ ਵੋਟ ਦਾ ਅਧਿਕਾਰ ਹੋਵੇਗਾ |

ਪਿਛਲੀ ਖ਼ਬਰ ਪੰਚਕੂਲਾ ਦੇ ਖੇਲੋ ਇੰਡੀਆ ਸੈਂਟਰ ਵਿਖੇ ਢੁਕਵੇਂ ਪ੍ਰਬੰਧਾਂ ਦੀ ਘਾਟ ਕਾਰਨ 15 ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ... ਅਗਲੀ ਖ਼ਬਰ ਕਰਤਾਰਪੁਰ ਸਾਹਿਬ ਲਾਂਘਾ ਤੁਰੰਤ ਖੋਲਿ੍ਹਆ ਜਾਵੇ-ਗਲੋਬਲ ਸਿੱਖ ਕੌਂਸਲ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।